ਅਦਿਤੀ ਏਵੀਅਨ ਚੈਂਪੀਅਨਸ਼ਿਪ ’ਚ ਸਾਂਝੇ ਤੌਰ ’ਤੇ 33ਵੇਂ ਸਥਾਨ ’ਤੇ

Monday, Jul 13, 2026 - 11:33 AM (IST)

ਅਦਿਤੀ ਏਵੀਅਨ ਚੈਂਪੀਅਨਸ਼ਿਪ ’ਚ ਸਾਂਝੇ ਤੌਰ ’ਤੇ 33ਵੇਂ ਸਥਾਨ ’ਤੇ

ਸਪੋਰਟਸ ਡੈਸਕ- ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਤੀਜੇ ਦੌਰ ’ਚ ਦੋ ਅੰਡਰ 69 ਦਾ ਸਕੋਰ ਬਣਾਇਆ ਜਿਸ ਨਾਲ ਉਹ ਏਵੀਅਨ ਚੈਂਪੀਅਨਸ਼ਿਪ ’ਚ ਸਾਂਝੇ ਤੌਰ ’ਤੇ 33ਵੇਂ ਸਥਾਨ ’ਤੇ ਪਹੁੰਚ ਗਈ ਹੈ। ਅਦਿਤੀ ਨੇ ਪਾਰ 71 ਵਾਲੇ ਕੋਰਸ ’ਤੇ ਸ਼ੁਰੂਆਤੀ ਦੋ ਦੌਰ ’ਚ ਇਕ ਸਮਾਨ 70 ਦਾ ਸਕੋਰ ਬਣਾਇਆ ਸੀ। ਉਸ ਨੇ ਤੀਜੇ ਦੌਰ ’ਚ ਦੋ ਬੋਗੀਆਂ ਕੀਤੀਆਂ ਅਤੇ ਚਾਰ ਬਰਡੀਆਂ ਬਣਾਈਆਂ। ਦੱਖਣੀ ਕੋਰੀਆ ਦੀ ਹੇਰਾਨ ਰੀਯੂ ਨੇ ਤੀਜੇ ਦੌਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 11 ਅੰਡਰ 60 ਦਾ ਕੋਰਸ ਰਿਕਾਰਡ ਬਣਾਇਆ ਜਿਸ ਨਾਲ ਉਸ ਨੇ 54 ਹੋਲਾਂ ਤੋਂ ਬਾਅਦ ਤਿੰਨ ਸ਼ਾਟਾਂ ਦੀ ਬੜ੍ਹਤ ਹਾਸਲ ਕਰ ਲਈ ਹੈ।


author

Tarsem Singh

Content Editor

Related News