ਭਾਰਤੀ ਮੁੱਕੇਬਾਜ਼ਾਂ ਨੇ 2 ਸੋਨ ਸਮੇਤ 5 ਤਮਗੇ ਜਿੱਤੇ
Friday, Jul 17, 2026 - 04:19 AM (IST)
ਜਕਾਰਤਾ - ਭਾਰਤ ਨੇ ਏਸ਼ੀਅਨ ਅੰਡਰ-19 ਅਤੇ ਅੰਡਰ-23 ਬਾਕਸਿੰਗ ਚੈਂਪੀਅਨਸ਼ਿਪ ਦੇ ਪੁਰਸ਼ ਵਰਗ ’ਚ ਫਾਈਨਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨ ਸਮੇਤ 5 ਤਮਗਿਆਂ ਨਾਲ ਆਪਣੀ ਮੁਹਿੰਮ ਸਮਾਪਤ ਕੀਤੀ। ਭਾਰਤ ਨੇ ਅੰਡਰ-23 ਵਰਗ ’ਚ 2 ਗੋਲਡ ਅਤੇ 1 ਸਿਲਵਰ ਮੈਡਲ ਜਿੱਤਿਆ, ਜਦਕਿ ਅੰਡਰ-19 ਬਾਕਸਰਸ ਨੇ ਜਕਾਰਤਾ ’ਚ 2 ਸਿਲਵਰ ਮੈਡਲ ਆਪਣੇ ਨਾਂ ਕੀਤੇ।
ਅੰਡਰ-23 ਪੁਰਸ਼ ਫਾਈਨਲ ’ਚ ਭਾਰਤ ਨੇ 2 ਗੋਲਡ ਮੈਡਲ ਜਿੱਤ ਕੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਵਿਸ਼ਵਨਾਥ ਸੁਰੇਸ਼ (50 ਕਿ. ਗ੍ਰਾ.) ਨੇ ਜਾਪਾਨ ਦੇ ਦਾਈਚੀ ਇਵਾਈ ਵਿਰੁੱਧ ਸਖਤ ਮੁਕਾਬਲੇ ’ਚ 3:2 ਨਾਲ ਜਿੱਤ ਹਾਸਲ ਕਰ ਕੇ ਗੋਲਡ ਮੈਡਲ ਜਿੱਤਿਆ।
ਗੰਗਾ (55 ਕਿ. ਗ੍ਰਾ.) ਨੇ ਵੀ ਕਜ਼ਾਕਿਸਤਾਨ ਦੇ ਬੈਕਸੁਲਤਾਨ ਬੋਰਾਨਬੇਕ ਨੂੰ 3:2 ਦੇ ਸਪਲਿਟ ਫੈਸਲੇ ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਵੰਸ਼ਜ (65 ਕਿ. ਗ੍ਰਾ.) ਨੇ ਫਾਈਨਲ ’ਚ ਬਹਾਦਰੀ ਨਾਲ ਲੜਾਈ ਲੜੀ ਪਰ ਉਜ਼ਬੇਕਿਸਤਾਨ ਦੇ ਇਲਖੋਮਜੋਨ ਏਰਗਾਸ਼ੇਵ ਤੋਂ 4:1 ਨਾਲ ਹਾਰਨ ਤੋਂ ਬਾਅਦ ਉਸ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਬਾਕਸਰਸ ਨੇ ਜ਼ਬਰਦਸਤ ਕੋਸ਼ਿਸ਼ ਕੀਤੀ ਪਰ ਉਸ ਨੂੰ ਸਿਲਵਰ ਮੈਡਲ ਨਾਲ ਹੀ ਸਬਰ ਕਰਨਾ ਪਿਆ।
