ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ

Sunday, Jul 12, 2026 - 10:54 AM (IST)

ਸਰਵੇਸ਼ ਕੁਸ਼ਾਰੇ ਨੇ ਮੋਨੱਕੋ ਡਾਇਮੰਡ ਲੀਗ ’ਚ ਤੀਜੇ ਸਥਾਨ ’ਤੇ ਰਹਿ ਕੇ ਇਤਿਹਾਸ ਰਚਿਆ

ਮੋਨੱਕੋ- ਰਾਸ਼ਟਰੀ ਰਿਕਾਰਡ ਧਾਰਕ ਸਰਵੇਸ਼ ਕੁਸ਼ਾਰੇ ਨੇ ਮੋਨੱਕੋ ’ਚ ਡਾਇਮੰਡ ਲੀਗ ’ਚ ਆਪਣੇ ਡੈਬਿਊ ’ਤੇ ਹੀ ਤੀਜਾ ਸਥਾਨ ਹਾਸਲ ਕਰਕੇ ਹਾਈ ਜੰਪ ’ਚ ਇਹ ਉਪਲੱਬਧੀ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਐਥਲੀਟ ਬਣ ਕੇ ਇਤਿਹਾਸ ਰਚਿਆ ਅਤੇ ਖੁਦ ਨੂੰ ਵਿਸ਼ੇਸ਼ ਕਲੱਬ ’ਚ ਸ਼ਾਮਲ ਕਰ ਦਿੱਤਾ। ਉਹ ਇਸ ਵੱਕਾਰੀ ਪ੍ਰਤੀਯੋਗਿਤਾ ’ਚ ਟਾਪ-3 ’ਚ ਜਗ੍ਹਾ ਬਣਾਉਣ ਵਾਲਾ ਚੌਥੇ ਭਾਰਤੀ ਖਿਡਾਰੀ ਬਣ ਗਿਆ ਹੈ। ਇਸ 31 ਸਾਲਾ ਖਿਡਾਰੀ ਨੇ ਕਈ ਸਟਾਰ ਖਿਡਾਰੀਆਂ ਦੀ ਮੌਜੂਦਗੀ ਵਾਲੀ ਇਸ ਪ੍ਰਤੀਯੋਗਿਤਾ ’ਚ 2.26 ਮੀਟਰ ਦਾ ਜੰਪ ਲਾ ਕੇ ਤੀਜਾ ਸਥਾਨ ਹਾਸਲ ਕੀਤਾ। ਉਹ ਪਿਛਲੇ ਮਹੀਨੇ ਭੁਵਨੇਸ਼ਵਰ ’ਚ ਰਾਸ਼ਟਰੀ ਅੰਤਰਰਾਜ ਚੈਂਪੀਅਨਸ਼ਿਪ ’ਚ 2.31 ਮੀਟਰ ਦਾ ਰਾਸ਼ਟਰੀ ਰਿਕਾਰਡ ਬਣਾਉਣ ਤੋਂ ਸਿਰਫ ਦੋ ਹਫਤਿਆਂ ਬਾਅਦ ਇਸ ਪ੍ਰਤੀਯੋਗਿਤਾ ’ਚ ਹਿੱਸਾ ਲੈ ਰਿਹਾ ਸੀ।

ਕੁਸ਼ਾਰੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ (2022 ਤੋਂ 13 ਵਾਰ), ਲੌਂਗ ਜੰਪ ਦੇ ਖਿਡਾਰੀ ਮੁਰਲੀ ਸ਼੍ਰੀਸ਼ੰਕਰ (2023 ’ਚ ਇਕ ਵਾਰ) ਅਤੇ ਡਿਸਕਸ ਥ੍ਰੋਅ ਦੇ ਸਾਬਕਾ ਐਥਲੀਟ ਵਿਕਾਸ ਗੌੜਾ (2015 ’ਚ 2 ਵਾਰ) ਤੋਂ ਬਾਅਦ ਡਾਇਮੰਡ ਲੀਗ ਪ੍ਰਤੀਯੋਗਿਤਾ ’ਚ ਟਾਪ-3 ’ਚ ਜਗ੍ਹਾ ਬਣਾਉਣ ਵਾਲਾ ਚੌਥਾ ਭਾਰਤੀ ਬਣ ਗਿਆ ਹੈ। ਕੁਸ਼ਾਰੇ ਨੇ ਤੀਜੇ ਸਥਾਨ ’ਤੇ ਰਹਿ ਕੇ ਕਤਰ ਦੇ 3 ਵਾਰ ਦੇ ਵਿਸ਼ਵ ਚੈਂਪੀਅਨ ਅਤੇ ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਮੁਤਾਜ਼ ਐੱਸ. ਬਰਸ਼ਿਮ ਅਤੇ ਅਮਰੀਕਾ ਦੇ 2023 ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਜੁਵਾਨ ਹੈਰਿਸਨ ਵਰਗੇ ਸਟਾਰ ਖਿਡਾਰੀਆਂ ਨੂੰ ਪਿੱਛੇ ਛੱਡਿਆ। ਬਰਸ਼ਿਮ 2.20 ਮੀਟਰ ਦੀ ਕੋਸ਼ਿਸ਼ ਨਾਲ ਸਾਂਝੇ ਤੌਰ ’ਤੇ 8ਵੇਂ ਸਥਾਨ ’ਤੇ ਰਿਹਾ।


author

Tarsem Singh

Content Editor

Related News