ਓਲੰਪਿਕ ਕੁਆਲੀਫਾਇਰ ''ਚ ਮਨਪ੍ਰੀਤ ਤੇ ਰਾਣੀ ਨੂੰ ਕਪਤਾਨੀ

Friday, Oct 18, 2019 - 11:18 PM (IST)

ਓਲੰਪਿਕ ਕੁਆਲੀਫਾਇਰ ''ਚ ਮਨਪ੍ਰੀਤ ਤੇ ਰਾਣੀ ਨੂੰ ਕਪਤਾਨੀ

ਨਵੀਂ ਦਿੱਲੀ— ਓਡਿਸ਼ਾ ਦੇ ਭੁਵਨੇਸ਼ਵਰ 'ਚ 1 ਤੇ 2 ਨਵੰਬਰ ਨੂੰ ਹੋਣ ਵਾਲੇ ਮਹੱਤਵਪੂਰਨ ਓਲੰਪਿਕ ਕੁਆਲੀਫਾਇਰ ਦੇ ਲਈ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਦੀ ਕਪਤਾਨੀ ਕ੍ਰਮਵਾਰ ਮਨਪ੍ਰੀਤ ਸਿੰਘ ਤੇ ਰਾਣੀ ਨੂੰ ਸੌਂਪੀ ਗਈ ਹੈ। ਹਾਕੀ ਇੰਡੀਆ ਨੇ ਐੱਫ. ਆਈ. ਐੱਚ. ਹਾਕੀ ਓਲੰਪਿਕ ਕੁਆਲੀਫਾਇਰ ਦੇ ਲਈ ਸ਼ੁੱਕਰਵਾਰ ਨੂੰ 18 ਮੈਂਬਰੀ ਪੁਰਸ਼ ਤੇ ਮਹਿਲਾ ਟੀਮਾਂ ਦਾ ਐਲਾਨ ਕੀਤਾ। ਪੁਰਸ਼ ਟੀਮ ਦੀ ਕਪਤਾਨੀ ਮਨਪ੍ਰੀਤ ਕਰੇਗਾ ਤੇ ਫਾਰਵਰਡ ਐੱਸ. ਵੀ. ਸੁਨੀਲ ਉਪ ਕਪਤਾਨ ਹੋਵੇਗਾ। ਮਹਿਲਾ ਟੀਮ ਦੀ ਕਪਤਾਨ ਰਾਣੀ ਹੋਵੇਗੀ ਤੇ ਉਪ ਕਪਤਾਨ ਗੋਲਕੀਪਰ ਸਵਿਤਾ ਹੋਵੇਗੀ। ਵਿਸ਼ਵ ਰੈਂਕਿੰਗ 'ਚ ਪੰਜਵੇਂ ਨੰਬਰ ਦੀ ਪੁਰਸ਼ ਟੀਮ ਭਾਰਤ ਦਾ ਸਾਹਮਣਾ 22ਵੀਂ ਰੈਂਕਿੰਗ ਦੇ ਰੂਸ ਨਾਲ ਹੋਵੇਗਾ ਜਦਕਿ 9ਵੀਂ ਰੈਂਕਿੰਗ ਦੀ ਭਾਰਤੀ ਮਹਿਲਾ ਟੀਮ ਦਾ ਮੁਕਾਬਲਾ 13ਵੀਂ ਰੈਂਕਿੰਗ ਦੇ ਅਮਰੀਕਾ ਨਾਲ ਹੋਵੇਗਾ। ਕੁਆਲੀਫਾਇਰ ਦੇ ਦੋ ਮੈਚ ਹੋਣਗੇ ਤੇ ਕੁੱਲ ਅੰਕਾਂ ਦੇ ਆਧਾਰ 'ਤੇ ਜੇਤੂ ਦਾ ਫੈਸਲਾ ਹੋਵੇਗਾ। ਜਿੱਤਣ 'ਤੇ ਤਿੰਨ ਅੰਕ ਤੇ ਡਰਾਅ 'ਤੇ ਇਕ ਅੰਕ ਮਿਲੇਗਾ। ਜੇਕਰ ਬਰਾਬਰ ਰਹਿੰਦੇ ਹਨ ਤਾਂ ਗੋਲ ਔਸਤ ਦੇਖਿਆ ਜਾਵੇਗਾ। ਜੇਕਰ ਫਿਰ ਵੀ ਮਾਮਲਾ ਬਰਾਬਰ ਰਹਿੰਦਾ ਹੈ ਤਾਂ ਸ਼ੂਟ ਆਊਟ ਦਾ ਸਹਾਰਾ ਲਿਆ ਜਾਵੇਗਾ। ਜੇਤੂ ਦਾ 2020 ਟੋਕੀਓ ਓਲੰਪਿਕ 'ਚ ਸਥਾਨ ਪੱਕਾ ਹੋਵੇਗਾ। ਓਲੰਪਿਕ ਦਾ ਹਾਕੀ ਟੂਰਨਾਮੈਂਟ 2020 'ਚ 25 ਜੁਲਾਈ ਤੋਂ ਸੱਤ ਅਗਸਤ ਤਕ ਹੋਵੇਗਾ।


author

Gurdeep Singh

Content Editor

Related News