ਖੇਡ ਮੰਤਰਾਲਾ ਵੱਲੋਂ ਰਾਸ਼ਟਰੀ ਪੁਰਸਕਾਰਾਂ ਨੂੰ ਮਨਜ਼ੂਰੀ, ਪੰਜਾਬ ਦੇ ਇਸ ਗੱਭਰੂ ਨੂੰ ਮਿਲੇਗਾ 'ਖੇਲ ਰਤਨ'

Wednesday, Nov 03, 2021 - 01:10 PM (IST)

ਖੇਡ ਮੰਤਰਾਲਾ ਵੱਲੋਂ ਰਾਸ਼ਟਰੀ ਪੁਰਸਕਾਰਾਂ ਨੂੰ ਮਨਜ਼ੂਰੀ, ਪੰਜਾਬ ਦੇ ਇਸ ਗੱਭਰੂ ਨੂੰ ਮਿਲੇਗਾ 'ਖੇਲ ਰਤਨ'

ਨਵੀਂ ਦਿੱਲੀ (ਭਾਸ਼ਾ)- ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਮੰਗਲਵਾਰ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਜੇਤੂਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ, ਜਿਸ ਨਾਲ ਦੇਸ਼ ਦੇ ਸਰਵਉੱਚ ਖੇਡ ਪੁਰਸਕਾਰ ਦੀ ਇਸ ਸਾਲ ਦੀ ਗਿਣਤੀ 12 ਹੋ ਗਈ। ਪੁਰਸਕਾਰ ਸਮਾਰੋਹ 13 ਨਵੰਬਰ ਨੂੰ ਰਾਸ਼ਟਰਪਤੀ ਭਵਨ ਵਿਚ ਹੋਵੇਗਾ। ਮਨਪ੍ਰੀਤ ਦੇ ਨਾਂ ਦੀ ਪਹਿਲਾਂ ਅਰਜੁਨ ਐਵਾਰਡ ਲਈ ਸਿਫ਼ਾਰਿਸ਼ ਕੀਤੀ ਗਈ ਸੀ ਪਰ ਹੁਣ ਉਹ ਅਨੁਭਵੀ ਗੋਲਕੀਪਰ ਪੀਆਰ ਸ੍ਰੀਜੇਸ਼ ਦੇ ਨਾਲ ਖੇਡ ਰਤਨ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿਚ ਦੂਜੇ ਹਾਕੀ ਖਿਡਾਰੀ ਵਜੋਂ ਸ਼ਾਮਲ ਹੋ ਗਏ ਹਨ।

ਇਹ ਵੀ ਪੜ੍ਹੋ : ਵਿਰਾਟ-ਅਨੁਸ਼ਕਾ ਦੀ 10 ਮਹੀਨੇ ਦੀ ਧੀ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ, ਜਾਣੋ ਪੂਰਾ ਮਾਮਲਾ

ਖੇਡ ਰਤਨ ਪ੍ਰਾਪਤ ਕਰਨ ਵਾਲੇ ਹੋਰ ਖਿਡਾਰੀਆਂ ਵਿਚ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਅਤੇ ਓਲੰਪਿਕ ਚਾਂਦੀ ਤਗਮਾ ਜੇਤੂ ਪਹਿਲਵਾਨ ਰਵੀ ਦਹੀਆ ਸ਼ਾਮਲ ਹਨ। ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨੂੰ ਵੀ ਖੇਡ ਰਤਨ ਪੁਰਸਕਾਰ ਲਈ ਚੁਣਿਆ ਗਿਆ ਹੈ। ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਪੈਰਾਲੰਪਿਕ ਖੇਡਾਂ ਵਿਚ ਚਾਂਦੀ ਤਗਮਾ ਜੇਤੂ ਹਨ। ਇਨ੍ਹਾਂ 'ਚ ਕ੍ਰਿਕਟਰ ਸ਼ਿਖਰ ਧਵਨ ਵੀ ਸ਼ਾਮਲ ਹੈ। ਖੇਡ ਮੰਤਰਾਲੇ ਦੇ ਅਨੁਸਾਰ, "ਭਾਰਤ ਦੇ ਰਾਸ਼ਟਰਪਤੀ ਪੁਰਸਕਾਰ ਜੇਤੂਆਂ ਨੂੰ 13 ਨਵੰਬਰ, 2021 (ਸ਼ਨੀਵਾਰ) ਨੂੰ ਸ਼ਾਮ 4.30 ਵਜੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿਚ ਵਿਸ਼ੇਸ਼ ਤੌਰ 'ਤੇ ਆਯੋਜਿਤ ਸਮਾਰੋਹ ਵਿਚ ਪੁਰਸਕਾਰ ਪ੍ਰਦਾਨ ਕਰਨਗੇ।' ਇਹ ਸਮਾਰੋਹ ਪਿਛਲੇ ਸਾਲ ਕੋਵਿਡ-19 ਮਹਾਮਾਰੀ ਕਾਰਨ ਆਨਲਾਈਨ ਆਯੋਜਿਤ ਕੀਤਾ ਗਿਆ ਸੀ। ਪੁਰਸਕਾਰ ਜੇਤੂ ਖਿਡਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਧੀ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ ਮਗਰੋਂ ਐਕਸ਼ਨ 'ਚ ਦਿੱਲੀ ਮਹਿਲਾ ਕਮਿਸ਼ਨ

ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ:
ਨੀਰਜ ਚੋਪੜਾ (ਐਥਲੈਟਿਕਸ), ਰਵੀ ਕੁਮਾਰ (ਕੁਸ਼ਤੀ), ਲਵਲੀਨਾ ਬੋਰਗੋਹੇਨ (ਬਾਕਸਿੰਗ), ਪੀ.ਆਰ. ਸ਼੍ਰੀਜੇਸ਼ (ਹਾਕੀ), ਅਵਨੀ ਲੇਖਰਾ (ਪੈਰਾ ਸ਼ੂਟਿੰਗ), ਸੁਮਿਤ ਅੰਤਿਲ (ਪੈਰਾ ਅਥਲੈਟਿਕਸ), ਪ੍ਰਮੋਦ ਭਗਤ (ਪੈਰਾ ਬੈਡਮਿੰਟਨ), ਕ੍ਰਿਸ਼ਨਾ ਨਗਰ (ਪੈਰਾ ਬੈਡਮਿੰਟਨ), ਮਨੀਸ਼ ਨਰਵਾਲ (ਪੈਰਾ ਸ਼ੂਟਿੰਗ), ਮਿਤਾਲੀ ਰਾਜ (ਕ੍ਰਿਕਟ), ਸੁਨੀਲ ਛੇਤਰੀ (ਫੁੱਟਬਾਲ), ਮਨਪ੍ਰੀਤ ਸਿੰਘ (ਹਾਕੀ)।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ : ਮਨੀਸ਼ਾ ਗੁਲਾਟੀ

ਅਰਜੁਨ ਐਵਾਰਡ: 
ਅਰਪਿੰਦਰ ਸਿੰਘ (ਐਥਲੈਟਿਕਸ), ਸਿਮਰਨਜੀਤ ਕੌਰ (ਬਾਕਸਿੰਗ), ਸ਼ਿਖਰ ਧਵਨ (ਕ੍ਰਿਕਟ), ਸੀਏ ਭਵਾਨੀ ਦੇਵੀ (ਤਲਵਾਰਬਾਜ਼ੀ), ਮੋਨਿਕਾ (ਹਾਕੀ), ਵੰਦਨਾ ਕਟਾਰੀਆ (ਹਾਕੀ), ਸੰਦੀਪ ਨਰਵਾਲ (ਕਬੱਡੀ), ਹਿਮਾਨੀ ਉੱਤਮ ਪਰਬ (ਮੱਲਖੰਬ), ਅਭਿਸ਼ੇਕ ਵਰਮਾ (ਸ਼ੂਟਿੰਗ), ਅੰਕਿਤਾ ਰੈਨਾ (ਟੈਨਿਸ), ਦੀਪਕ ਪੂਨੀਆ (ਕੁਸ਼ਤੀ), ਦਿਲਪ੍ਰੀਤ ਸਿੰਘ (ਹਾਕੀ), ਹਰਮਨਪ੍ਰੀਤ ਸਿੰਘ (ਹਾਕੀ), ਰੁਪਿੰਦਰ ਪਾਲ ਸਿੰਘ (ਹਾਕੀ), ਸੁਰਿੰਦਰ ਕੁਮਾਰ (ਹਾਕੀ), ਅਮਿਤ ਰੋਹੀਦਾਸ (ਹਾਕੀ) ), ਬੀਰੇਂਦਰ ਲਾਕੜਾ (ਹਾਕੀ), ਸੁਮਿਤ (ਹਾਕੀ), ਨੀਲਕੰਤ ਸ਼ਰਮਾ (ਹਾਕੀ), ਹਾਰਦਿਕ ਸਿੰਘ (ਹਾਕੀ), ਵਿਵੇਕ ਸਾਗਰ ਪ੍ਰਸਾਦ (ਹਾਕੀ), ਗੁਰਜੰਟ ਸਿੰਘ (ਹਾਕੀ), ਮਨਦੀਪ ਸਿੰਘ (ਹਾਕੀ), ਸ਼ਮਸ਼ੇਰ ਸਿੰਘ (ਹਾਕੀ), ਲਲਿਤ ਕੁਮਾਰ ਉਪਾਧਿਆਏ (ਹਾਕੀ), ਵਰੁਣ ਕੁਮਾਰ (ਹਾਕੀ), ਸਿਮਰਨਜੀਤ ਸਿੰਘ (ਹਾਕੀ), ਯੋਗੇਸ਼ ਕਥੂਨੀਆ (ਪੈਰਾ ਅਥਲੈਟਿਕਸ), ਨਿਸ਼ਾਦ ਕੁਮਾਰ (ਪੈਰਾ ਅਥਲੈਟਿਕਸ), ਪ੍ਰਵੀਨ ਕੁਮਾਰ (ਪੈਰਾ ਅਥਲੈਟਿਕਸ), ਸੁਹਾਸ਼ ਯਤੀਰਾਜ (ਪੈਰਾ ਬੈਡਮਿੰਟਨ), ਸਿੰਘਰਾਜ ਅਧਾਨਾ (ਪੈਰਾ ਸ਼ੂਟਿੰਗ), ਭਾਵਨਾ ਪਟੇਲ (ਪੈਰਾ ਟੇਬਲ ਟੈਨਿਸ), ਹਰਵਿੰਦਰ ਸਿੰਘ (ਪੈਰਾ ਤੀਰਅੰਦਾਜ਼ੀ) ਅਤੇ ਸ਼ਰਦ ਕੁਮਾਰ (ਪੈਰਾ ਅਥਲੈਟਿਕਸ)।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News