ਮਨੋਜ ਤਿਵਾੜੀ ਦਾ ਦੋਹਰਾ ਸੈਂਕੜਾ, ਬੰਗਾਲ ਦਾ ਵੱਡਾ ਸਕੋਰ

Tuesday, Nov 13, 2018 - 10:44 PM (IST)

ਮਨੋਜ ਤਿਵਾੜੀ ਦਾ ਦੋਹਰਾ ਸੈਂਕੜਾ, ਬੰਗਾਲ ਦਾ ਵੱਡਾ ਸਕੋਰ

ਕੋਲਕਾਤਾ- ਕਪਤਾਨ ਮਨੋਜ ਤਿਵਾੜੀ ਦੇ ਦੋਹਰੇ ਸੈਂਕੜੇ ਦੀ ਮਦਦ ਨਾਲ ਬੰਗਾਲ ਨੇ ਮੱਧ ਪ੍ਰਦੇਸ਼ ਵਿਰੁੱਧ ਰਣਜੀ ਟਰਾਫੀ ਏਲੀਟ ਗਰੁੱਪ-ਬੀ ਮੈਚ ਦੇ ਦੂਜੇ ਦਿਨ ਮੰਗਲਵਾਰ ਨੂੰ ਇੱਥੇ ਆਪਣੀ ਪਹਿਲੀ ਪਾਰੀ 9 ਵਿਕਟਾਂ 'ਤੇ 510 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ।
ਤਿਵਾੜੀ ਨੇ ਈਡਨ ਗਾਰਡਨ 'ਤੇ ਸਵੇਰੇ 31 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਤੇ ਅਜੇਤੂ 201 ਦੌੜਾਂ ਦੀ ਪਾਰੀ ਖੇਡੀ। ਉਸ ਨੇ 279 ਗੇਂਦਾਂ ਦਾ ਸਾਹਮਣਾ ਕੀਤਾ ਅਤੇ 20 ਚੌਕੇ ਤੇ 4 ਛੱਕੇ ਲਾਏ। ਤਿਵਾੜੀ ਨੇ ਆਪਣਾ ਦੋਹਰਾ ਸੈਂਕੜਾ ਪੂਰਾ ਕਰਨ ਦੇ ਤੁਰੰਤ ਬਾਅਦ ਪਾਰੀ ਖਤਮ ਐਲਾਨ ਕਰ ਦਿੱਤੀ। ਬੰਗਾਲ ਨੇ ਸਵੇਰੇ 4 ਵਿਕਟਾਂ 'ਤੇ 246 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ।


Related News