ਸਾਬਕਾ ਭਾਰਤੀ ਕ੍ਰਿਕਟਰ ਮਨੋਜ ਪ੍ਰਭਾਕਰ ਖਿਲਾਫ FIR ਦਰਜ, ਇਹ ਹੈ ਮਾਮਲਾ

Friday, Oct 18, 2019 - 11:00 AM (IST)

ਸਾਬਕਾ ਭਾਰਤੀ ਕ੍ਰਿਕਟਰ ਮਨੋਜ ਪ੍ਰਭਾਕਰ ਖਿਲਾਫ FIR ਦਰਜ, ਇਹ ਹੈ ਮਾਮਲਾ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਖਿਡਾਰੀ ਮਨੋਜ ਪ੍ਰਭਾਕਰ, ਉਨ੍ਹਾਂ ਦੀ ਦੂਜੀ ਪਤਨੀ ਫਰਹੀਨ ਖਿਲਾਫ ਦਿੱਲੀ ਪੁਲਸ ਨੇ ਵੀਰਵਾਰ ਨੂੰ ਅਪਰਾਧਿਕ ਮਾਮਲੇ 'ਚ ਫਰਸਟ ਇਨਫਾਰਮੇਸ਼ਨ ਰਿਪੋਰਟ (ਐੱਫ. ਆਰ. ਆਈ.) ਦਰਜ ਕੀਤੀ ਹੈ। ਮਨੋਜ ਅਤੇ ਉਨ੍ਹਾਂ ਦੀ ਪਤਨੀ ਫਰਹੀਨ ਖਿਲਾਫ ਧੋਖਾਦੇਹੀ ਅਤੇ ਜਾਲਸਾਜ਼ੀ ਦੇ ਦੋਸ਼ ਲੱਗੇ ਹਨ। ਇਨ੍ਹਾਂ ਦੋਹਾਂ ਖਿਲਾਫ ਇਹ ਐੱਫ. ਆਰ. ਆਈ. ਪ੍ਰਭਾਕਰ ਦੀ ਪਹਿਲੀ ਪਤਨੀ ਸੰਧਿਆ ਸ਼ਰਮਾ ਨੇ ਦਰਜ ਕਰਾਈ ਹੈ ਜੋ ਕਿ ਲੰਡਨ 'ਚ ਰਹਿੰਦੀ ਹੈ। ਮਾਲਵੀਯ ਨਗਰ ਥਾਣੇ 'ਚ ਦਰਜ ਕਰਾਈ ਗਈ ਇਸ ਐੱਫ. ਆਈ. ਆਰ. 'ਚ ਸੰਧਿਆ ਨੇ ਪ੍ਰਭਾਕਰ 'ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਕੁਝ ਸਿਆਸੀ ਲੋਕਾਂ ਦੀ ਸਹਾਇਤਾ ਨਾਲ ਦੱਖਣੀ ਦਿੱਲੀ ਸਥਿਤ ਉਨ੍ਹਾਂ ਦੇ ਫਲੈਟ ਨੂੰ ਵੇਚ ਦਿੱਤਾ ਹੈ। ਸੰਧਿਆ ਨੇ ਜਦੋਂ ਪਤੀ-ਪਤਨੀ ਨਾਲ ਇਸ ਮਾਮਲੇ 'ਚ ਸੰਪਰਕ ਕਰਨਾ ਚਾਹਿਆ ਤਾਂ ਇਸ ਜੋੜੀ ਨੇ ਸੰਧਿਆ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣ ਦੀ ਧਮਕੀ ਦਿੱਤੀ।
PunjabKesari
ਸੰਧਿਆ ਨੇ ਦੋਸ਼ ਲਾਇਆ ਹੈ ਕਿ ਫਰਹੀਨ ਨੇ ਉਨ੍ਹਾਂ ਤੋਂ ਫਲੈਟ ਵਾਪਸ ਕਰਨ ਲਈ 1.50 ਕਰੋੜ ਰੁਪਏ ਦੀ ਮੰਗ ਕੀਤੀ। ਸੰਧਿਆ ਨੇ ਭਾਰਤੀ ਸਜ਼ਾ ਜ਼ਾਬਤੇ (ਆਈ. ਪੀ. ਸੀ.) ਦੀ ਧਾਰਾ 420/468/471/120-ਬੀ-34 ਦੇ ਤਹਿਤ ਪ੍ਰਭਾਕਰ 'ਤੇ ਫਰਹੀਨ ਅਤੇ ਕੁਝ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀ ਸੰਪਤੀ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਪੇਸ਼ੇ ਤੋਂ ਅਭਿਨੇਤਰੀ ਰਹਿ ਚੁੱਕੀ ਫਰਹੀਨ ਨੇ ਹਿੰਦੀ, ਤਮਿਲ ਅਤੇ ਕੰਨਡ ਫਿਲਮਾਂ 'ਚ ਕੰਮ ਕੀਤਾ ਪਰ ਇਸ ਖੇਤਰ 'ਚ ਉਸ ਨੂੰ ਕੋਈ ਖਾਸ ਸਫਲਤਾ ਨਹੀਂ ਮਿਲੀ। ਬਾਅਦ 'ਚ ਉਸ ਨੇ ਪ੍ਰਭਾਕਰ ਨਾਲ ਵਿਆਹ ਕਰ ਲਿਆ ਜਿਸ ਤੋਂ ਬਾਅਦ ਪ੍ਰਭਾਕਰ ਅਤੇ ਸੰਧਿਆ ਦੀ ਰਿਸ਼ਤੇ 'ਚ ਖਟਾਸ ਆ ਗਈ।
PunjabKesari
ਆਪਣੀ ਐੱਫ. ਆਰ. ਆਈ. 'ਚ ਸੰਧਿਆ ਨੇ ਕਿਹਾ ਕਿ ਸਰਵਪ੍ਰਿਯਾ ਵਿਹਾਰ 'ਚ 7/18 ਬਿਲਡਿੰਗ 'ਚ ਦੂਜੀ ਮੰਜ਼ਲ ਦੇ ਫਲੈਟ ਉਸ ਦੇ ਦੂਜੇ ਪਤੀ ਮਰਹੂਮ ਲਕਸ਼ਮੀਚੰਦ ਪੰਡਿਤ ਨੇ ਖਰੀਦਿਆ ਸੀ। 1995 'ਚ ਖਰੀਦੇ ਗਏ ਇਸ ਫਲੈਟ ਦੇ ਸਾਰੇ ਕਾਗਜ਼ਾਤ ਲਕਸ਼ਮੀ ਪੰਡਤ ਦੇ ਨਾਂ ਹਨ। ਸੰਧਿਆ ਇਸ ਫਲੈਟ 'ਤੇ 2006 'ਚ ਰਹੀ। ਇਸ ਤੋਂ ਬਾਅਦ ਉਸ ਦੇ ਭਰਾ ਨੇ ਇੱਥੇ ਨਿਵਾਸ ਕੀਤਾ। ਭਰਾ ਤੋਂ ਬਾਅਦ ਉਸ ਦਾ ਇਕ ਦੋਸਤ ਅਗਸਤ 2018 ਤਕ ਇਸ ਫਲੈਟ 'ਚ ਰਿਹਾ। ਇਸ ਤੋਂ ਬਾਅਦ ਉਸ ਦਾ ਪਰਿਵਾਰ ਇਸ ਫਲੈਟ 'ਚ ਕਦੀ-ਕਦਾਈਂ ਹੀ ਆਉਂਦਾ ਸੀ। ਸੰਧਿਆ ਨੇ ਅੱਗੇ ਕਿਹਾ ਕਿ ਜੁਲਾਈ 2019 'ਚ ਉਨ੍ਹਾਂ ਨੂੰ ਆਪਣੇ ਭਰਾ ਤੋਂ ਪਤਾ ਲੱਗਾ ਕਿ ਮਨੋਜ ਪ੍ਰਭਾਕਰ ਦੇ ਗੁੰਡਿਆਂ ਨੇ ਫਲੈਟ ਦਾ ਤਾਲਾ ਤੋੜਿਆ ਅਤੇ ਉਸ 'ਤੇ ਕਬਜ਼ਾ ਕਰ ਲਿਆ। ਦੂਜੇ ਪਾਸੇ ਪੁਲਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ।  


author

Tarsem Singh

Content Editor

Related News