‘ਮਨ ਕੀ ਬਾਤ’ ’ਚ PM ਮੋਦੀ ਨੇ ਕੀਤੀ ਭਾਰਤੀ ਟੀਮ ਦੀ ਤਾਰੀਫ਼, ਵਿਰਾਟ ਕੋਹਲੀ ਨੇ ਦਿੱਤੀ ਪ੍ਰਤੀਕਿਰਿਆ

01/31/2021 5:20:05 PM

ਨਵੀਂ ਦਿੱਲੀ : ਸਾਲ 2021 ਵਿਚ ਅੱਜ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ’ਤੇ ‘ਮਨ ਕੀ ਬਾਤ’ ਪ੍ਰੋਗਰਾਮ ਜ਼ਰੀਏ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪੀ.ਐਮ. ਮੋਦੀ ਨੇ ਆਸਟਰੇਲੀਆ ਦੀ ਧਰਤੀ ’ਤੇ ਟੈਸਟ ਸੀਰੀਜ਼ ਜਿੱਤਣ ’ਤੇ ਭਾਰਤੀ ਟੀਮ ਦੀ ਤਾਰੀਫ਼ ਕੀਤੀ।

ਇਹ ਵੀ ਪੜ੍ਹੋ: ਯੁਵਰਾਜ ਸਿੰਘ ਨੇ ਪ੍ਰੀਤੀ ਜ਼ਿੰਟਾ ਨੂੰ ਦਿੱਤੀ ਜਨਮਦਿਨ ਦੀ ਵਧਾਈ, ਕਿਹਾ- ਇਹ ਡਿੰਪਲ ਇਸੇ ਤਰ੍ਹਾਂ ਬਣਾਈ ਰੱਖਣਾ

ਮਨ ਕੀ ਬਾਤ ਦੌਰਾਨ ਪੀ.ਐਮ. ਮੋਦੀ ਨੇ ਕਿਹਾ, ‘ਇਸ ਮਹੀਨੇ, ਕ੍ਰਿਕਟ ਪਿੱਚ ਤੋਂ ਵੀ ਬਹੁਤ ਚੰਗੀ ਖ਼ਬਰ ਮਿਲੀ। ਸਾਡੀ ਕ੍ਰਿਕਟ ਟੀਮ ਨੇ ਸ਼ੁਰੂਆਤੀ ਮੁਸ਼ਕਲਾਂ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਆਸਟਰੇਲੀਆ ਵਿਚ ਸੀਰੀਜ਼ ਜਿੱਤੀ। ਸਾਡੇ ਖਿਡਾਰੀਆਂ ਦਾ ਹਾਰਡ ਵਰਕ ਅਤੇ ਟੀਮ ਵਰਕ ਪ੍ਰੇਰਿਤ ਕਰਣ ਵਾਲਾ ਹੈ।’ ਪੀ.ਐਮ. ਮੋਦੀ ਦੇ ਇਸ ਟਵੀਟ ਨਾਲ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਉਤਸ਼ਾਹਿਤ ਹੋ ਗਏ ਅਤੇ ਉਨ੍ਹਾਂ ਨੇ ਇਸ ਦਾ ਜਵਾਬ ਦਿੰਦੇ ਹੋਏ ਤਿਰੰਗਾ ਝੰਡਾ ਪੋਸਟ ਕੀਤਾ ਹੈ। 

PunjabKesari

ਇਹ ਵੀ ਪੜ੍ਹੋ: ਗਾਜ਼ੀਪੁਰ ਸਰਹੱਦ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਲੋਕ ਗੀਤ ਦੀ ਧੁੰਨ ’ਤੇ ਰਾਤ ਭਰ ਨੱਚੇ

ਦੱਸ ਦੇਈਏ ਕਿ ਕੋਹਲੀ ਆਸਟਰੇਲੀਆ ਦੌਰ ਨੂੰ ਵਿਚਾਲੇ ਛੱਡ ਕੇ ਭਾਰਤ ਪਰਤ ਆਏ ਸਨ। ਉਨ੍ਹਾ ਨੇ ਵਨਡੇ ਅਤੇ ਟੀ-20 ਸੀਰੀਜ਼ ਦੇ ਬਾਅਦ ਪਹਿਲੇ ਟੈਸਟ ਮੈਚ ਵਿਚ ਟੀਮ ਦੀ ਅਗਵਾਈ ਕੀਤੀ ਸੀ।

ਇਹ ਵੀ ਪੜ੍ਹੋ: UP ’ਚ ‘ਕਿਸਾਨਾਂ ਦੀ ਸਰਕਾਰ’ ਨਾ ਬਣ ਸਕੇ, ਇਸ ਲਈ ਅੰਦੋਲਨ ਨੂੰ ਕਮਜ਼ੋਰ ਕਰਣ ਦੀ ਕੀਤੀ ਗਈ ਕੋਸ਼ਿਸ਼ : ਵੀ.ਐਮ. ਸਿੰਘ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    


cherry

Content Editor

Related News