ਮੰਜੂ ਰਾਣੀ ਨੇ ਮੁਸਤਫਾ ਹਾਜਰੁਲਾਹੋਵਿਚ ਯਾਦਗਾਰੀ ਟੂਰਨਾਮੈਂਟ ’ਚ ਸੋਨ ਤਮਗਾ

Monday, Sep 11, 2023 - 04:00 PM (IST)

ਮੰਜੂ ਰਾਣੀ ਨੇ ਮੁਸਤਫਾ ਹਾਜਰੁਲਾਹੋਵਿਚ ਯਾਦਗਾਰੀ ਟੂਰਨਾਮੈਂਟ ’ਚ ਸੋਨ ਤਮਗਾ

ਨਵੀਂ ਦਿੱਲੀ, (ਭਾਸ਼ਾ)– ਮੰਜੂ ਰਾਣੀ ਨੇ ਅਫਗਾਨਿਸਤਾਨ ਦੀ ਸਾਦੀਆ ਬ੍ਰੋਮਾਂਦ ਨੂੰ ਫਾਈਨਲ ਵਿਚ 3-0 ਨਾਲ ਹਰਾ ਕੇ ਐਤਵਾਰ ਨੂੰ ਬੋਸਨੀਆ ਤੇ ਹਰਜੇਗੋਵਿਨਾ ਦੇ ਸਾਰਾਜੀਵੋ ਵਿਚ ਚੱਲ ਰਹੇ 21ਵੇਂ ਮੁਸਤਫਾ ਹਾਜਰੁਲਾਹੋਵਿਚ ਯਾਦਗਾਰੀ ਟੂਰਨਾਮੈਂਟ ਵਿਚ ਸੋਨ ਤਮਗਾ ਜਿੱਤਿਆ। ਭਾਰਤ ਨੇ ਪ੍ਰਤੀਯੋਗਿਤਾ ਦਾ ਅੰਤ 9 ਸੋਨ ਤੇ 1 ਚਾਂਦੀ ਤਮਗੇ ਨਾਲ ਕੀਤਾ। 

ਇਹ ਵੀ ਪੜ੍ਹੋ : Asia cup 2023 : KL ਰਾਹੁਲ ਨੇ ਕੀਤੀ ਵਿਰਾਟ ਦੀ ਬਰਾਬਰੀ, ਇਸ ਲਿਸਟ 'ਚ ਟਾਪ 'ਤੇ ਹਨ ਧਵਨ

ਮੰਜੂ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਟੂਰਨਾਮੈਂਟ ਦੀ ‘ਸਰਵਸ੍ਰੇਸ਼ਠ ਮਹਿਲਾ ਮੁੱਕੇਬਾਜ਼’ ਚੁਣਿਆ ਗਿਆ। ਪੁਰਸ਼ 51 ਕਿ. ਗ੍ਰਾ. ਭਾਰ ਵਰਗ ਦੇ ਫਾਈਨਲ ’ਚ ਬਰੂਨ ਸਿੰਘ ਸ਼ਾਗੋਲਸ਼ੇਮ ਨੇ ਪੋਲੈਂਡ ਦੇ ਜਾਕੂਬ ਸਲੋਮਿੰਸਕ ਨੂੰ 3-0 ਨਾਲ ਹਰਾਇਆ ਜਦਕਿ ਪੁਰਸ਼ਾਂ ਦੇ 57 ਕਿ. ਗ੍ਰਾ. ਭਾਰ ਵਰਗ ’ਚ ਆਕਾਸ਼ ਕੁਮਾਰ ਨੂੰ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਸਵੀਡਨ ਦੇ ਹਾਦੀ ਹੋਡਰਸ ਵਿਰੁੱਧ 1-2 ਨਾਲ ਹਾਰ ਝੱਲਣੀ ਪਈ।

ਇਹ ਵੀ ਪੜ੍ਹੋ : ਏਸ਼ੀਆ ਕੱਪ : ਸ਼੍ਰੇਅਸ ਅਈਅਰ ਕਿਉਂ ਹੋਏ ਪਾਕਿਸਤਾਨ ਖਿਲਾਫ ਮੈਚ ਤੋਂ ਬਾਹਰ, ਸਾਹਮਣੇ ਆਈ ਵਜ੍ਹਾ

ਪੁਰਸ਼ 63 ਕਿ. ਗ੍ਰਾ. ਭਾਰ ਵਰਗ ’ਚ ਮਨੀਸ਼ ਕੌਸ਼ਿਕ ਨੇ ਇਕਪਾਸੜ ਮੁਕਾਬਲੇ ’ਚ ਫਿਲਸਤੀਨ ਦੇ ਮੁਹੰਮਦ ਸਊਦ ਨੂੰ 3-0 ਨਾਲ ਹਰਾਇਆ। ਭਾਰਤ ਦਾ ਦਬਦਬਾ ਪੁਰਸ਼ 92 ਕਿ. ਗ੍ਰਾ. ਭਾਰ ਵਰਗ ਵਿਚ ਵੀ ਜਾਰੀ ਰਿਹਾ, ਜਿੱਥੇ ਨਵੀਨ ਕੁਮਾਰ ਨੇ ਸਖਤ ਮੁਕਾਬਲੇ ’ਚ ਪੋਲੈਂਡ ਦੇ ਮਾਤੇਊਜ ਬੇਰੇਜਨਿਕੀ ਨੂੰ 2-1 ਨਾਲ ਹਰਾਇਆ। ਜਯੋਤੀ, ਸ਼ਸ਼ੀ, ਜਿਗਿਆਸਾ, ਵਿਨਾਕਸ਼ੀ ਤੇ ਸਤੀਸ਼ ਕੁਮਾਰ ਨੂੰ ਵੀ ਜੇਤੂ ਐਲਾਨ ਕੀਤਾ ਗਿਆ ਕਿਉਂਕਿ ਉਨ੍ਹਾਂ ਦੇ ਵਿਰੋਧੀ ਫਾਈਨਲ ’ਚ ਨਹੀਂ ਉਤਰੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:-  https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News