ਮਾਂਜਰੇਕਰ ਵੱਲੋਂ ਜਡੇਜਾ ਦੀ ਆਲੋਚਨਾ ਕਰਨਾ ਉਸ ਲਈ ਪ੍ਰੇਰਣਾ ਬਣਿਆ : ਬਿੰਦਰਾ

07/11/2019 1:15:48 PM

ਨਵੀਂ ਦਿੱਲੀ : ਨਿਊਜ਼ੀਲੈਂਡ ਖਿਲਾਫ ਵਰਲਡ ਕੱਪ ਸੈਮੀਫਾਈਨਲ ਵਿਚ ਰਵਿੰਦਰ ਜਡੇਜਾ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਓਲੰਪਿਕ ਸੋਨ ਤਮਗਾ ਜੇਤੂ ਸਾਬਕਾ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦੀਆਂ ਵੀ ਨਜ਼ਰਾਂ ਪਈਆਂ ਜਿਸ ਨੇ ਕਿਹਾ ਕਿ ਆਲੋਚਨਾ ਨੇ ਇਸ ਆਲਰਾਊਂਡਰ ਨੂੰ ਲਾਜਵਾਬ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਬਿੰਦਰਾ ਨੇ ਕਿਹਾ ਕਿ ਸਾਬਕਾ ਬੱਲੇਬਾਜ਼ ਸੰਜੇ ਮਾਂਜਰੇਕਰ ਦੇ ਟੁੱਕੜਿਆਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਕ੍ਰਿਕਟਰ ਵਾਲੇ ਬਿਆਨ ਨੇ ਜਡੇਜਾ ਨੂੰ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।

PunjabKesari

ਉਸ ਨੇ ਟਵੀਟ ਕੀਤਾ, ''ਸੰਜੇ ਮੰਜਰੇਕਰ ਨੇ ਜਡੇਜਾ ਨੂੰ ਭੜਕਾਇਆ। ਮੈਨੂੰ ਯਕੀਨ ਹੈ ਕਿ ਇਸਦਾ ਉਸਦੇ ਖੇਡ 'ਤੇ ਹਾਂ ਪੱਖੀ ਪ੍ਰਭਾਵ ਪਿਆ। ਕਈ ਵਾਰ ਅਣਖ 'ਤੇ ਸੱਟ ਖਾਣ ਦੇ ਹਾਂ ਪੱਖੀ ਨਤੀਜੇ ਨਿਕਲਦੇ ਹਨ।''


Related News