ਮਨਿਕਾ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਸਿੰਗਲਜ਼ ਮੁਕਾਬਲੇ ਤੋਂ ਬਾਹਰ

Wednesday, May 24, 2023 - 05:19 PM (IST)

ਮਨਿਕਾ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਸਿੰਗਲਜ਼ ਮੁਕਾਬਲੇ ਤੋਂ ਬਾਹਰ

ਡਰਬਨ (ਭਾਸ਼ਾ)- ਭਾਰਤ ਦੀ ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਅੰਤਿਮ 32 ਗੇੜ 'ਚ ਪਿਓਰਟੋ ਰੀਕੋ ਦੀ ਐਡਰੀਆਨਾ ਡਿਆਜ਼ ਤੋਂ 3.4 ਨਾਲ ਹਾਰ ਕੇ ਬਾਹਰ ਹੋ ਗਈ। ਆਈ.ਟੀ.ਟੀ.ਐੱਫ. ਰੈਂਕਿੰਗ ਵਿਚ 13ਵੇਂ ਸਥਾਨ ’ਤੇ ਕਾਬਜ਼ ਡਿਆਜ਼ ਡਿਆਜ਼ ਖ਼ਿਲਾਫ਼ ਵਿਸ਼ਵ ਦੀ 39ਵੇਂ ਨੰਬਰ ਦੀ ਖਿਡਾਰਨ ਮਨਿਕਾ ਨੇ ਪਹਿਲੀ ਗੇਮ ਜਿੱਤੀ, ਪਰ ਉਹ ਲੈਅ ਬਰਕਰਾਰ ਨਹੀਂ ਰੱਖ ਸਕੀ।

ਡਿਆਜ਼ ਨੇ ਇਹ ਮੁਕਾਬਲਾ 6.11, 12.10, 11.9, 6.11, 13.11, 9.11, 11.3 ਨਾਲ ਜਿੱਤਿਆ। ਅਚੰਤ ਸ਼ਰਤ ਕਮਲ ਅਤੇ ਸਾਥੀਆਨ ਗਿਆਨਸ਼ੇਖਰਨ ਪੁਰਸ਼ਾਂ ਦੇ ਅੰਤਿਮ 16 ਵਰਗ ਵਿੱਚ ਪੌਲ ਡ੍ਰਿੰਕਹਾਲ ਅਤੇ ਲਿਆਮ ਪਿਚਫੋਰਡ ਨਾਲ ਖੇਡਣਗੇ। ਭਾਰਤੀ ਜੋੜੀ ਨੇ ਪਿਛਲੇ ਸਾਲ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਇਸੇ ਟੀਮ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਮਨਿਕਾ ਅਤੇ ਅਰਚਨਾ ਕਾਮਤ ਮਹਿਲਾ ਡਬਲਜ਼ ਵਿੱਚ ਅੰਤਿਮ 16 ਵਿੱਚ ਜਾਪਾਨ ਦੀ ਹਿਨਾ ਹਯਾਤਾ ਅਤੇ ਮੀਮਾ ਇਤੋ ਨਾਲ ਭਿੜਨਗੀਆਂ।


author

cherry

Content Editor

Related News