ਮਣਿਕਾ ਬਤਰਾ ਨੇ ਰਾਸ਼ਟਰੀ ਜੰਗ ਸਮਾਰਕ ਦਾ ਕੀਤਾ ਦੌਰਾ
Thursday, Feb 03, 2022 - 01:29 AM (IST)
ਨਵੀਂ ਦਿੱਲੀ/ਜੈਤੋ (ਯੂ. ਐੱਨ. ਆਈ., ਰਘੋਨੰਦਨ ਪਰਾਸ਼ਰ)- ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ ਨੇ 1971 ਦੇ ਭਾਰਤ-ਪਾਕਿ ਜੰਗ ਦੇ ਹਵਾਈ ਫੌਜ ਦੇ ਯੋਧਾ ਨਿਰਮਲ ਜੀਤ ਸਿੰਘ ਸੇਖੋਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਰਾਸ਼ਟਰੀ ਜੰਗ ਸਮਾਰਕ ਦਾ ਦੌਰਾ ਕੀਤਾ, ਜਿਨ੍ਹਾਂ ਨੇ ਇਤਿਹਾਸਕ ਜੰਗ ਦੌਰਾਨ ਸਾਹਸ ਅਤੇ ਦ੍ਰਿੜ ਸੰਕਲਪ ਦਾ ਪ੍ਰਦਰਸ਼ਨ ਕੀਤਾ ਸੀ। ਟੇਬਲ ਟੈਨਿਸ ਖਿਡਾਰੀ ਨੇ ਸਮਾਰਕ ਵਿਚ ‘ਪਰਮ ਯੋਧਾ ਸਥਲ’ ਨਾਮਕ ਵੀਰਤਾ ਗੈਲਰੀ ਵਿਚ ਆਪਣੇ ਵੱਲੋਂ ਸ਼ਰਧਾਂਜਲੀ ਭੇਟ ਕੀਤੀ, ਜਿੱਥੇ ਪਰਮ ਵੀਰ ਚੱਕਰ ਦੇ ਕੁਲ 21 ਜੇਤੂਆਂ ’ਚ ਹਵਾਈ ਫੌਜ ਦੇ ਜੰਗ ਨਾਇਕਾਂ ਦੇ ਬੁਤ ਸਥਾਪਤ ਹਨ। ਓਲੰਪੀਅਨ ਨੇ ਕਿਹਾ,‘‘ਜੰਗ ਦੇ ਬਾਰੇ ਵਿਚ ਸਮਾਰਕ 'ਤੇ ਅੰਕਿਤ ਹਵਾਲੇ ਅਤੇ ਸਾਡੇ ਫੌਜੀਆਂ ਵੱਲੋਂ ਕੀਤੀ ਸਭ ਤੋਂ ਉੱਚ ਕੁਰਬਾਨੀ ਨੇ ਮੈਨੂੰ ਮੰਤਰ ਮੁਗਧ ਕਰ ਦਿੱਤਾ ਹੈ। ਇਕ ਭਾਰਤੀ ਦੇ ਰੂਪ ਵਿਚ, ਮੇਰਾ ਦਿਲ ਅੱਜ ਸ਼ੁਕਰਾਨੇ ਅਤੇ ਮਾਣ ਨਾਲ ਭਰ ਗਿਆ ਹੈ।’’ ਇਹ ਸਮਾਰਕ ਸ਼ਾਨਦਾਰ ਰਾਜਪਥ ਅਤੇ ਸੈਂਟਰਲ ਵਿਸਟਾ ਦੇ ਮੌਜੂਦਾ ਲੇਆਊਟ ਅਤੇ ਸਮਰੂਪਤਾ ਦੇ ਸਮਾਨ ਹੈ। ਇਸ ਵਿਚ ਕਰਤੱਵ ਦੀ ਨਕਲ ਵਿਚ ਆਪਣਾ ਜੀਵਨ ਨਿਓਛਾਵਰ ਕਰਣ ਵਾਲੇ ਵੀਰ ਯੋਧਿਆਂ ਪ੍ਰਤੀ ਵਰਚੁਅਲ ਸ਼ਰਧਾਂਜਲੀ ਭੇਟ ਕਰਨ ਦੇ ਪ੍ਰਬੰਧ ਸਮੇਤ ਰਾਸ਼ਟਰੀ ਜੰਗ ਸਮਾਰਕ ਐਪਲੀਕੇਸ਼ਨ ਦੇ ਨਿਰਮਾਣ ਅਤੇ ਸਕ੍ਰੀਨ ਦੀ ਸਥਾਪਨਾ ਵਰਗੀ ਡਿਜੀਟਲ ਸਹੂਲਤ ਵੀ ਸ਼ਾਮਲ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ 24 ਸਾਲ ਬਾਅਦ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ
ਇਕ ਹੋਰ ਜੰਗ ਨਾਇਕ ਕੈਪਟਨ ਵਿਕਰਮ ਬੱਤਰਾ ਨੂੰ ਇਕ ਵਰਚੁਅਲ ਤੌਰ ਉੱਤੇ ਸ਼ਰਧਾਂਜਲੀ ਭੇਟ ਕਰਦੇ ਹੋਏ, ਮਣਿਕਾ ਨੇ ਕਿਹਾ,‘‘ਜਿਸ ਤਰ੍ਹਾਂ ਸਮਾਰਕ ਦਾ ਵਾਸਤੁਸ਼ਿਲਪ ਡਿਜ਼ਾਈਨ ਸ਼ਹੀਦਾਂ ਨੂੰ ਅਮਰ ਬਣਾਉਂਦਾ ਹੈ, ਉਸੇ ਤਰ੍ਹਾਂ ਮੋਬਾਇਲ ਐਪ-ਆਧਾਰਿਤ ਵਰਚੁਅਲ ਟੂਰ ਗਾਈਡ ਅਤੇ ਵਰਚੁਅਲ ਤੌਰ ਉੱਤੇ ਸ਼ਰਧਾਂਜਲੀ ਭੇਟ ਕਰਨ ਲਈ ਡਿਜੀਟਲ ਪੈਨਲ ਵਰਗੀਆਂ ਉੱਨਤ ਡਿਜੀਟਲ ਸੁਵਿਧਾਵਾਂ ਇਸ ਨੂੰ ਹਰ ਨਾਗਰਿਕ ਲਈ ਕਿਤੋਂ ਵੀ ਆਸਾਨੀ ਨਾਲ ਪਹੁੰਚ-ਲਾਇਕ ਬਣਾਉਂਦੀਆਂ ਹਨ।
ਇਹ ਖ਼ਬਰ ਪੜ੍ਹੋ- ਸਕੂਲ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਕੂਲ ਅੱਗੇ ਦਿੱਤਾ ਧਰਨਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।