ਸਾਥੀਆਨ ਤੇ ਮਨਿਕਾ WTD ਕੰਟੇਡਰ ਬੁਡਾਪੇਸਟ ਟੂਰਨਾਮੈਂਟ ਦੇ ਦੂਜੋ ਦੌਰ ’ਚ

Wednesday, Aug 18, 2021 - 06:53 PM (IST)

ਸਾਥੀਆਨ ਤੇ ਮਨਿਕਾ WTD ਕੰਟੇਡਰ ਬੁਡਾਪੇਸਟ ਟੂਰਨਾਮੈਂਟ ਦੇ ਦੂਜੋ ਦੌਰ ’ਚ

ਬੁਡਾਪੇਸਟ— ਟੋਕੀਓ ਓਲੰਪਿਕ ਤੋਂ ਪਰਤੇ ਭਾਰਤੀ ਟੈਨਿਸ ਖਿਡਾਰੀ ਸਾਥੀਆਨ ਗੁਣੇਸ਼ਵਰਨ ਤੇ ਮਨਿਕਾ ਬਤਰਾ ਨੇ ਇੱਥੇ ਡਬਲਯੂ. ਟੀ. ਡੀ. ਕੰਟੇਡਰ ਬੁਡਾਪੇਸਟ 2021 ਟੂਰਨਾਮੈਂਟ ’ਚ ਆਪਣੀਆਂ-ਆਪਣੀਆਂ ਪ੍ਰਤੀਯੋਗਿਤਾਵਾਂ ਦੇ ਪ੍ਰੀ-ਕੁਆਰਟਰ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਗੁਣੇਸ਼ਵਰਨ ਨੇ ਪੁਰਸ਼ ਸਿੰਗਲ ਦੇ ਸ਼ੁਰੂਆਤੀ ਦੌਰ ’ਚ ਫਰਾਂਸ ਦੇ ਕੈਨ ਅਕੁਜੂ ਨੂੰ 3-1 ਨਾਲ ਹਰਾਇਆ ਤੇ ਹੁਣ ਉਸ ਦਾ ਸਾਹਮਣਾ ਇਟਲੀ ਦੇ ਨੀਆਗੋਲ ਸਟੇਆਨੋਵ ਨਾਲ ਹੋਵੇਗਾ। ਜਦਕਿ ਮਨਿਕਾ ਨੇ ਮਹਿਲਾ ਸਿੰਗਲ ਦੇ ਸ਼ੁਰੂਆਤੀ ਦੌਰ ’ਚ ਜਰਮਨੀ ਦੀ ਸਬਿਨਾ ਵਿੰਟਰ ਨੂੰ 3-2 ਨਾਲ ਹਰਾ ਕੇ ਪ੍ਰੀ ਕੁਆਰਟਰ ਫ਼ਾਈਨਲ ’ਚ ਜਗ੍ਹਾ ਬਣਾਈ, ਜਿੱਥੇ ਉਹ ਇਟਲੀ ਦੀ ਜਾਰਜੀਆ ਪਿਕੋਲਿਨ ਦੇ ਸਾਹਮਣੇ ਹੋਵੇਗੀ।

PunjabKesariਹੋਰਨਾਂ ਭਾਰਤੀਆਂ ’ਚ ਹਰਮੀਤ ਦੇਸਾਈ ਤੇ ਮਾਨਵ ਠੱਕਰ ਵੀ ਪੁਰਸ਼ ਸਿੰਗਲ ਦੇ ਦੂਜੇ ਦੌਰ ’ਚ ਪਹੰਚ ਗਏ। ਹਰਮੀਤ ਨੇ ਹੰਗਰੀ ਦੇ ਕਸਾਬਾ ਐਂਡ੍ਰਾਸ ਨੂੰ 3-2 ਨਾਲ ਤੇ ਮਾਨਵ ਨੇ ਬੇਲਾਰੂਸ ਦੇ ਪਾਵੇਲ ਪਲਤਾਨੋਵ ਨੂੰ 3-0 ਨਾਲ ਹਰਾਇਆ। ਹਰਮੀਤ ਅਗਲੇ ਦੌਰ ’ਚ ਜਰਮਨੀ ਦੇ ਡਾਂਗ ਕਿਊ ਨਾਲ ਜਦਕਿ ਮਾਨਵ ਰੂਸ ਦੇ ਕਿਰਲ ਸਕਾਚੋਵ ਦੇ ਸਾਹਮਣੇ ਹੋਣਗੇ। ਭਾਰਤ ਦੀ ਮਹਿਲਾ ਖਿਡਾਰੀਆਂ ’ਚ ਅਰਚਨਾ ਕਾਮਤ ਤੇ ਸ਼੍ਰੀਜਾ ਅਕੁਲਾ ਵੀ ਦੂਜੇ ਦੌਰ ’ਚ ਜਗ੍ਹਾ ਬਣਾਉਣ ’ਚ ਸਫਲ ਰਹੀ। ਅਰਚਨਾ ਰੂਸ ਦੀ ਮਾਰੀਆ ਟੇਲਾਕੋਵਾ ਤੋਂ ਤੇ ਸ਼੍ਰੀਜਾ ਸਲੋਵਾਕੀਆ ਦੀ ਬਾਰਬੋਰਾ ਬਵਾਜੋਵਾ ਨਾਲ ਭਿੜੇਗੀ।


author

Tarsem Singh

Content Editor

Related News