ਮਨਿਕਾ ਬਤਰਾ ਵਿਸ਼ਵ ਟੇਬਲ ਟੈਨਿਸ ''ਚ ਇਤਿਹਾਸ ਰਚਣ ''ਚ ਅਸਫਲ

Sunday, Nov 28, 2021 - 06:35 PM (IST)

ਮਨਿਕਾ ਬਤਰਾ ਵਿਸ਼ਵ ਟੇਬਲ ਟੈਨਿਸ ''ਚ ਇਤਿਹਾਸ ਰਚਣ ''ਚ ਅਸਫਲ

ਹਿਊਸਟਨ- ਭਾਰਤ ਦੀ ਸਟਾਰ ਖਿਡਾਰੀ ਮਨਿਕਾ ਬਤਰਾ ਮਿਕਸਡ ਤੇ ਮਹਿਲਾ ਡਬਲਜ਼ ਮੁਕਾਬਲੇ ਦੇ ਕੁਆਰਟਰ ਫਾਈਨਲ 'ਚ ਹਾਰ ਦੇ ਨਾਲ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਤਮਗ਼ਾ ਜਿੱਦਣ 'ਚ ਅਸਫਲ ਰਹੀ। ਇਤਿਹਾਸਕ ਤਮਗ਼ੇ ਤੋਂ ਸਿਰਫ਼ ਇਕ ਜਿੱਤ ਦੂਰ ਮਨਿਕਾ ਤੇ ਜੀ ਸਾਥੀਆਨ ਨੂੰ ਮਿਕਸਡ ਡਬਲਜ਼ ਮੁਕਾਬਲੇ ਦੇ ਆਖ਼ਰੀ ਅੱਠ ਮੁਕਾਬਲੇ 'ਚ ਜਾਪਾਨ ਦੇ ਤੋਮਾਕਾਜੂ ਹਰੀਮੋਤੋ ਤੇ ਹਿਨਾ ਹਯਾਤਾ ਦੇ ਖ਼ਿਲਾਫ਼ 1-3 (5-11, 2-11, 11-7, 9-11) ਨਾਲ ਹਾਰ ਝਲਣੀ ਪਈ।

ਮਨਿਕਾ ਦੇ ਕੋਲ ਇਤਿਹਾਸ ਰਚਣ ਦਾ ਇਕ ਹੋਰ ਮੌਕਾ ਸੀ ਪਰ ਉਸ ਨੂੰ ਇਸ 'ਚ ਸਫਲਤਾ ਨਹੀਂ ਮਿਲੀ ਜਦੋਂ ਉਸ ਨੂੰ ਅਤੇ ਅਰਚਨਾ ਕਾਮਤ ਨੂੰ ਮਹਿਲਾ ਡਬਲਜ਼ 'ਚ ਸਿੱਧੇ ਗੇਮ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਮਨਿਕਾ ਤੇ ਅਰਚਨਾ ਨੂੰ ਇਕ ਪਾਸੜ ਮੁਕਾਬਲੇ 'ਚ ਸਾਰਾਹ ਡਿ ਨੁਟੇ ਤੇ ਨੀ ਸ਼ਿਆ ਲੀਆਨ ਦੀ ਲਗਜ਼ਮਬਰਗ ਦੀ ਜੋੜੀ ਦੇ ਖ਼ਿਲਾਫ਼ 0-3 (1-11, 6-11, 8-11) ਨਾਲ ਹਾਰ ਝਲਣੀ ਪਈ।


author

Tarsem Singh

Content Editor

Related News