ਮੰਧਾਨਾ ਨੇ ਮਹਿਲਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਹਮਾਇਤ ਕੀਤੀ
Wednesday, Dec 13, 2023 - 10:33 AM (IST)
ਨਵੀ ਮੁੰਬਈ, (ਭਾਸ਼ਾ)– ਭਾਰਤੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਮਹਿਲਾ ਟੈਸਟ ਕ੍ਰਿਕਟ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਸੁਝਾਅ ਦਾ ਸਵਾਗਤ ਕੀਤਾ ਪਰ ਇੰਗਲੈਂਡ ਦੀ ਤਜਰਬੇਕਾਰ ਖਿਡਾਰਨ ਟੈਮੀ ਬਿਊਮੋਂਟ ਨੇ ਕਿਹਾ ਕਿ ਜਦੋਂ ਤਿੰਨ ਹੀ ਦੇਸ਼ ਨਿਯਮਤ ਟੈਸਟ ਖੇਡ ਰਹੇ ਹਨ ਤਾਂ ਅਜਿਹੀ ਪ੍ਰਤੀਯੋਗਿਤਾ ਗੈਰ-ਜ਼ਰੂਰੀ ਹੈ।
ਪੁਰਸ਼ ਕ੍ਰਿਕਟ ਵਿਚ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ 2019-21 ਵਿਚ ਸ਼ੁਰੂ ਹੋਈ। ਫਿਲਹਾਲ ਇਸਦਾ ਤੀਜਾ ਸੈਸ਼ਨ ਚੱਲ ਰਿਹਾ ਹੈ। ਮਹਿਲਾ ਕ੍ਰਿਕਟ ਵਿਚ ਅਜਿਹੀ ਕੋਈ ਪ੍ਰਤੀਯੋਗਿਤਾ ਨਹੀਂ ਹੈ। ਮਹਿਲਾ ਕ੍ਰਿਕਟ ਵਿਚ ਸਿਰਫ ਭਾਰਤ, ਆਸਟਰੇਲੀਆ ਤੇ ਇੰਗਲਂਡ ਹੀ ਨਿਯਮਤ ਟੈਸਟ ਕ੍ਰਿਕਟ ਖੇਡਦੇ ਹਨ, ਹਾਲਾਂਕਿ ਉਸ ਵਿਚ ਵੀ ਲੰਬਾ ਫਰਕ ਰਹਿੰਦਾ ਹੈ।
ਮੰਧਾਨਾ ਨੇ ਭਾਰਤੀ ਟੀਮ ਦੇ ਅਭਿਆਸ ਸੈਸ਼ਨ ਤੋਂ ਪਹਿਲਾਂ ਗੱਲਬਾਤ ਵਿਚ ਕਿਹਾ, ‘‘ਮੈਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਬਣਨਾ ਚਾਹੁੰਦੀ ਹਾਂ ਪਰ ਇਹ ਬੋਰਡ ਤੇ ਆਈ. ਸੀ. ਸੀ. ਨੂੰ ਤੈਅ ਕਰਨਾ ਹੈ। ਮੈਂ ਪੁਰਸ਼ ਟੈਸਟ ਕ੍ਰਿਕਟ ਕਾਫੀ ਦੇਖੀ ਹੈ ਪਰ ਇਸ ਤਰ੍ਹਾਂ ਦੀ ਪ੍ਰਤੀਯੋਗਿਤਾ ਦਾ ਹਿੱਸਾ ਬਣਨਾ ਰੋਮਾਂਚਕ ਹੋਵੇਗਾ ਪਰ ਇਹ ਫੈਸਲਾ ਅਧਿਕਾਰੀਆਂ ਨੂੰ ਲੈਣਾ ਹੈ।’’
ਭਾਰਤ ਤੇ ਇੰਗਲੈਂਡ ਇੱਥੇ ਵੀਰਵਾਰ ਤੋਂ ਇਕ ਟੈਸਟ ਖੇਡਣਗੇ। ਭਾਰਤੀ ਟੀਮ ਦੋ ਸਾਲ ਬਾਅਦ ਟੈਸਟ ਦੀ ਮੇਜ਼ਬਾਨੀ ਕਰ ਰਹੀ ਹੈ। ਇੰਗਲੈਂਡ ਟੀਮ 6 ਮਹੀਨਿਆਂ ਬਾਅਦ ਟੈਸਟ ਖੇਡ ਰਹੀ ਹੈ।
ਇਹ ਵੀ ਪੜ੍ਹੋ : ਨੀਦਰਲੈਂਡ ਨੂੰ ਹਰਾ ਕੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ
10 ਸਾਲ ਪਹਿਲਾਂ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕਰਨ ਤੋਂ ਬਾਅਦ 8 ਟੈਸਟ ਖੇਡ ਚੁੱਕੀ ਬਿਊਮੋਂਟ ਨੇ ਕਿਹਾ,‘‘ਮੈਨੂੰ ਨਹੀਂ ਲੱਗਦਾ ਕਿ ਇਹ ਸਹੀ ਸਮਾਂ ਹੈ। ਇਸ ਸਮੇਂ ਤਿੰਨ ਜਾਂ ਚਾਰ ਦੇਸ਼ ਹੀ ਲਗਾਤਾਰ ਟੈਸਟ ਕ੍ਰਿਕਟ ਖੇਡ ਰਹੇ ਹਨ ਤੇ ਤਿੰਨ ਜਾਂ ਚਾਰ ਬੋਰਡ ਹੀ ਮਹਿਲਾ ਟੈਸਟ ਦੀ ਮੇਜ਼ਬਾਨੀ ਕਰ ਸਕਦੇ ਹਨ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8