ਫਾਈਨਲ ''ਚ ਕਿਸੇ ਵੀ ਟੀਮ ਨਾਲ ਭਿੜਨ ਨੂੰ ਤਿਆਰ ਹਾਂ : ਮਨਦੀਪ
Thursday, Mar 28, 2019 - 04:58 PM (IST)

ਇਪੋਹ— ਭਾਰਤੀ ਪੁਰਸ਼ ਹਾਕੀ ਟੀਮ ਨੇ 28ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੇ ਫਾਈਨਲ 'ਚ ਸਥਾਨ ਪੱਕਾ ਕਰ ਲਿਆ ਹੈ ਅਤੇ ਫਾਰਵਰਡ ਮਨਦੀਪ ਸਿੰਘ ਨੇ ਭਰੋਸਾ ਜਤਾਇਆ ਹੈ ਕਿ ਟੀਮ ਮਜ਼ਬੂਤ ਕੋਰੀਆ ਜਾਂ ਕਿਸੇ ਵੀ ਹੋਰ ਵਿਰੋਧੀ ਟੀਮ ਨਾਲ ਖਿਤਾਬੀ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤ ਨੇ ਅਜ਼ਲਾਨ ਸ਼ਾਹ ਕੱਪ ਦੇ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ ਜਦਕਿ ਉਸ ਦਾ ਪੂਲਾ ਪੜਾਅ 'ਚ ਅਜੇ ਇਕ ਮੈਚ ਬਾਕੀ ਹੈ।
ਟੀਮ ਸ਼ੁੱਕਰਵਾਰ ਨੂੰ ਆਖਰੀ ਪੂਲ ਮੁਕਾਬਲੇ 'ਚ ਵਿਸ਼ਵ ਦੀ 21ਵੇਂ ਨੰਬਰ ਦੀ ਟੀਮ ਪੋਲੈਂਡ ਨਾਲ ਭਿੜੇਗੀ ਜਿਸ ਲਈ ਟੀਮ ਨੇ ਵੀਰਵਾਰ ਨੂੰ ਕਾਫੀ ਅਭਿਆਸ ਵੀ ਕੀਤਾ। ਟੂਰਨਾਮੈਂਟ 'ਚ ਜ਼ਬਰਦਸਤ ਫਾਰਮ 'ਚ ਖੇਡ ਰਹੇ 24 ਸਾਲ ਦੇ ਫਾਰਵਰਡ ਮਨਦੀਪ ਨੇ ਉਮੀਦ ਜਤਾਈ ਕਿ ਭਾਰਤ ਬਾਕੀ ਦੋ ਮੈਚਾਂ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਨ ਦੀ ਕੋਸ਼ਿਸ ਕਰੇਗੀ। ਭਾਰਤ ਦੀਆਂ ਨਿਗਾਹਾਂ 2010 ਦੇ ਬਾਅਦ ਪਹਿਲੀ ਵਾਰ ਸੁਲਤਾਨ ਅਜ਼ਲਾਨ ਸ਼ਾਹ ਖਿਤਾਬ ਜਿੱਤਣ 'ਤੇ ਲੱਗੀਆਂ ਹਨ। ਮਨਦੀਪ ਨੇ ਕਿਹਾ, ''ਅਸੀਂ ਜਾਣਦੇ ਹਾਂ ਕਿ ਫਾਈਨਲ ਲਈ ਅਸੀਂ ਕੁਆਲੀਫਾਈ ਕਰ ਲਿਆ ਹੈ ਪਰ ਅਸੀਂ ਆਖ਼ਰੀ ਪੂਲ ਮੈਚ 'ਚ ਵੀ ਪੂਰੇ ਜੋਸ਼ ਨਾਲ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੇ। ਸਾਡੀ ਕੋਸ਼ਿਸ਼ ਆਪਣੇ ਦੋਵੇਂ ਮੈਚਾਂ ਨੂੰ ਜਿੱਤਣ ਦੀ ਹੈ।''