ਮੈਨਚੈਸਟਰ ਸਿਟੀ ਨੇ ਪਹਿਲਾ ਕਲੱਬ ਵਿਸ਼ਵ ਕੱਪ ਖਿਤਾਬ ਅਤੇ 2023 ਦੀ 5ਵੀਂ ਟਰਾਫੀ ਜਿੱਤੀ
Saturday, Dec 23, 2023 - 08:09 PM (IST)
ਜੇਦਾਹ- ਮੈਨਚੈਸਟਰ ਸਿਟੀ ਨੇ ਸ਼ੁੱਕਰਵਾਰ ਨੂੰ ਇੱਥੇ ਕਲੱਬ ਵਿਸ਼ਵ ਕੱਪ ਫਾਈਨਲ ’ਚ ਫਲੂਮੀਨੇਸੇ ਨੂੰ 4-0 ਨਾਲ ਹਰਾ ਕੇ 2023 ’ਚ 5ਵਾਂ ਖਿਤਾਬ ਆਪਣੇ ਨਾਂ ਕੀਤਾ। ਮੈਨਚੈਸਟਰ ਸਿਟੀ ਨੇ ਸਿਰਫ 40 ਸੈਕਿੰਡਾਂ ਦੇ ਅੰਦਰ ਹੀ ਬੜ੍ਹਤ ਬਣਾ ਲਈ ਸੀ, ਜਦੋਂ ਜੂਲੀਅਨ ਅਲਵਾਰੋਜ਼ ਨੇ ਗੋਲ ਕੀਤਾ। ਫਲੂਮੀਨੇਸੇ ਦੇ ਕਪਤਾਨ ਨੀਨੋ ਨੇ 27ਵੇਂ ਮਿੰਟ ’ਚ ਕੀਤੇ ਆਤਮਘਾਤੀ ਗੋਲ ਨਾਲ ਮੈਨਚੈਸਟਰ ਸਿਟੀ ਦੀ ਬੜ੍ਹਤ ਦੁੱਗਣੀ ਹੋ ਗਈ ਅਤੇ ਫਿਰ ਫਿਲ ਫੋਡੇਨ ਨੇ 72ਵੇਂ ਮਿੰਟ ’ਚ ਟੀਮ ਦਾ ਤੀਜਾ ਗੋਲ ਕੀਤਾ।
ਇਹ ਵੀ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਫਰਾਂਸ ਨੂੰ 5-4 ਨਾਲ ਹਰਾਇਆ
ਅਲਵਰੋਜ਼ ਨੇ 88ਵੇਂ ਮਿੰਟ ’ਚ ਆਪਣਾ ਦੂਜਾ ਗੋਲ ਕਰ ਕੇ ਮੈਨਚੈਸਟਰ ਸਿਟੀ ਨੂੰ 4-0 ’ਤੇ ਲਿਆ ਦਿੱਤਾ। ਇਸ ਦੇ ਨਾਲ ਮੈਨਚੈਸਟਰ ਸਿਟੀ ਨੇ ਪਹਿਲਾ ਕਲੱਬ ਵਿਸ਼ਵ ਕੱਪ ਖਿਤਾਬ ਜਿੱਤਿਆ ਅਤੇ ਉਸ ਨੇ ਯੂਰਪ ਨੂੰ ਫੀਫਾ ਦੇ ਇਸ ਕਲੱਬ ਮੁਕਾਬਲੇ ਦੇ 17 ਐਡੀਸ਼ਨਾਂ ’ਚ 16ਵੀਂ ਟਰਾਫੀ ਦਿਵਾਈ।
ਇਹ ਵੀ ਪੜ੍ਹੋ- IPL 2024 Auction: ਰੋਹਿਤ ਸ਼ਰਮਾ 'ਤੇ ਆਕਾਸ਼ ਅੰਬਾਨੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਮੈਨਚੈਸਟਰ ਸਿਟੀ ਇਸ ਸਾਲ ਐੱਫ. ਏ. ਕੱਪ, ਪ੍ਰੀਮੀਅਰ ਲੀਗ, ਚੈਂਪੀਅਨਜ਼ ਲੀਗ ਅਤੇ ਸੁਪਰ ਕੱਪ ਖਿਤਾਬ ਜਿੱਤ ਚੁੱਕਾ ਹੈ। ਇਸ ਜਿੱਤ ਨਾਲ ਪੇਪ ਗੁਆਰਡੀਓਲਾ ਨੂੰ 3 ਵੱਖ-ਵੱਖ ਟੀਮਾਂ ਨਾਲ ਕਲੱਬ ਵਿਸ਼ਵ ਕੱਪ ਜਿੱਤਣ ਵਾਲਾ ਪਹਿਲਾ ਕੋਚ ਬਣਾ ਦਿੱਤਾ। ਉਸ ਨੇ ਬਾਰਸੀਲੋਨਾ ਨੂੰ 2009 ਅਤੇ 2011 ’ਚ ਇਹ ਖਿਤਾਬ ਦਿਵਾਇਆ ਸੀ। ਫਿਰ 2013 ’ਚ ਬਾਇਰਨ ਮਿਊਨਿਖ ਨੇ ਵੀ ਇਹ ਟਰਾਫੀ ਦਿਵਾਈ ਸੀ। ਗੁਆਰਡੀਓਲਾ ਨੇ ਸ਼ਾਂਤੀ ਨਾਲ ਜਿੱਤ ਦਾ ਜਸ਼ਨ ਮਨਾਇਆ, ਉਹ ਫਲੂਮੀਨੇਸੇ ਦੇ ਕੋਚ ਫਰਨਾਂਡੋ ਦਿਨੀਜ਼ ਨੂੰ ਦਿਲਾਸਾ ਦੇਣ ਪਹੁੰਚਿਆ, ਉਸ ਨਾਲ ਹੱਥ ਮਿਲਾਇਆ ਅਤੇ ਉਸ ਦੇ ਮੋਢਿਆਂ ’ਤੇ ਹੱਥ ਰੱਖਿਆ। ਫਿਰ ਉਹ ਫੇਲਿਪੋ ਮੇਲੋ ਨਾਲ ਜੱਫੀ ਪਾਉਂਦਾ ਅਤੇ ਮੁਸਕਰਾਉਂਦਾ ਹੋਇਆ ਦਿਸਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।