ਲਿਵਰਪੂਲ ਨੂੰ ''ਗਾਰਡ ਆਫ ਆਰਨਰ'' ਦੇਵੇਗਾ ਮਾਨਚੈਸਟਰ ਸਿਟੀ

Sunday, Jun 28, 2020 - 12:17 PM (IST)

ਲਿਵਰਪੂਲ ਨੂੰ ''ਗਾਰਡ ਆਫ ਆਰਨਰ'' ਦੇਵੇਗਾ ਮਾਨਚੈਸਟਰ ਸਿਟੀ

ਲੰਡਨ : ਮਾਨਚੈਸਟਰ ਸਿਟੀ ਦੀ ਟੀਮ ਅਗਲੇ ਵੀਰਵਾਰ ਨੂੰ ਲਿਵਰਪੂਲ ਖ਼ਿਲਾਫ਼ ਹੋਣ ਵਾਲੇ ਮੈਚ ਦੌਰਾਨ ਇੰਗਲਿਸ਼ ਪ੍ਰੀਮੀਅਰ ਲੀਗ ਦੇ ਇਸ ਨਵੇਂ ਚੈਂਪੀਅਨ ਨੂੰ ਗਾਰਡ ਆਫ ਆਰਨਰ ਦੇਵੇਗੀ। ਮਾਨਚੈਸਟਰ ਸਿਟੀ ਦੇ ਮੈਨੇਜਰ ਪੇਪ ਗੁਆਰਡਿਓਲਾ ਨੇ ਇਹ ਜਾਣਕਾਰੀ ਦਿੱਤੀ। ਲਿਵਰਪੂਲ ਦੀ ਟੀਮ ਨੇ ਇਸ ਹਫ਼ਤੇ ਖ਼ਿਤਾਬ 'ਤੇ ਕਬਜਾ ਕੀਤਾ ਜੋ ਪਿਛਲੇ 2 ਸਾਲਾਂ ਤੋਂ ਮਾਨਚੈਸਟਰ ਸਿਟੀ ਕੋਲ ਸੀ। ਖ਼ਿਤਾਬ ਦੀ ਦੌੜ ਵਿਚ ਵੀਰਵਾਰ ਨੂੰ ਇਤੀਹਾਦ ਸਟੇਡੀਅਮ ਵਿਚ ਹੋਣ ਵਾਲਾ ਮੁਕਾਬਲਾ ਅਹਿਮ ਹੁੰਦਾ ਪਰ ਪਿਛਲੇ ਵੀਰਵਾਰ ਨੂੰ ਚੇਲਸੀ ਖ਼ਿਲਾਫ਼ ਸਿਟੀ ਦੀ ਹਾਰ ਦੇ ਨਾਲ ਲਿਵਰਪੂਲ ਦੀ ਟੀਮ ਨੇ ਅੰਕ ਸੂਚੀ ਵਿਚ ਫੈਸਲਾਕੁੰਨ ਬੜ੍ਹਤ ਹਾਸਲ ਕਰ ਲਈ। 

PunjabKesari

ਗੁਆਰਡਿਯੋਲਾ ਨੇ ਕਿਹਾ ਕਿ ਉਹ ਨਵੀਂ ਚੈਂਪੀਅਨ ਟੀਮ ਨੂੰ ਸਨਮਾਨਤ ਕਰਨਗੇ। ਬੇਸ਼ਕ ਅਸੀਂ ਉਨ੍ਹਾਂ ਨੂੰ ਗਾਰਡ ਆਫ ਆਰਨਰ ਦੇਵਾਂਗੇ। ਉਹ ਜਦੋਂ ਵੀ ਸਾਡੇ ਇੱਥੇ ਆਉਂਦੇ ਹਨ ਤਾਂ ਅਸੀਂ ਸ਼ਾਨਾਦਰ ਤਰੀਕੇ ਨਾਲ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਉਹ ਸ਼ਿਕਾਇਤ ਨਹੀਂ ਕਰ ਸਕਦੇ ਅਤੇ ਬੇਸ਼ਕ ਅਸੀਂ ਅਜਿਹਾ ਕਰਾਂਗੇ ਕਿਉਂਕਿ ਉਹ ਇਸਦੇ ਹੱਕਦਾਰ ਹਨ। ਲਿਵਰਪੂਲ ਨੇ ਦੂਜੇ ਸਥਾਨ 'ਤੇ ਚੱਲ ਰਹੀ ਸਿਟੀ ਦੀ ਟੀਮ 'ਤੇ 23 ਅੰਕਾਂ ਦੀ ਬੜ੍ਹਤ ਬਣਾ ਰੱਖੀ ਹੈ।


author

Ranjit

Content Editor

Related News