ਮੈਨਚੈਸਟਰ ਸਿਟੀ ਨੇ ਸ਼ਾਲਕੇ ਨੂੰ ਹਰਾਇਆ
Thursday, Feb 21, 2019 - 06:01 PM (IST)

ਗੇਲਸੇਨਕਾਰਚਿਨ— ਰਹੀਮ ਸਟਰਲਿੰਗ ਦੇ ਅਖ਼ੀਰਲੇ ਪਲਾਂ 'ਚ ਦਾਗੇ ਗੋਲ ਦੀ ਬਦੌਲਤ 10 ਖਿਡਾਰੀਆਂ ਦੇ ਨਾਲ ਖੇਡ ਰਹੇ ਮੈਨਚੈਸਟਰ ਸਿਟੀ ਨੇ ਸ਼ਾਲਕੇ ਨੂੰ ਚੈਂਪੀਅਨਜ਼ ਲੀਗ ਦੇ ਪ੍ਰੀ-ਕੁਆਰਟਰ ਫਾਈਨਲ ਦੇ ਪਹਿਲੇ ਪੜਾਅ 'ਚ 3-2 ਨਾਲ ਹਰਾਇਆ। ਮੈਨਚੈਸਟਰ ਸਿਟੀ ਦੀ ਟੀਮ ਨੇ ਅਖ਼ੀਰਲੇ ਪੰਜ ਮਿੰਟ 'ਚ ਦੋ ਗੋਲ ਕਰਕੇ ਜਿੱਤ ਯਕੀਨੀ ਬਣਾਈ। ਸਟਰਲਿੰਗ ਨੇ 90ਵੇਂ ਮਿੰਟ 'ਚ ਜੇਤੂ ਗੋਲ ਕੀਤਾ ਇਸ ਤੋਂ ਪਹਿਲਾਂ ਲੇਰਾਏ ਸੇਨ ਨੇ ਫ੍ਰੀ ਕਿੱਕ 'ਤੇ ਗੋਲ ਕਰਕੇ ਟੀਮ ਨੂੰ ਲੀਡ ਦਿਵਾਈ ਸੀ। ਹਾਫ ਟਾਈਮ ਤਕ ਸ਼ਾਲਕੇ ਦੀ ਟੀਮ 2-0 ਨਾਲ ਅੱਗੇ ਸੀ।