ਮਾਨਚੈਸਟਰ ਸਿਟੀ ਨੇ ਸਾਊਥੰਪਟਨ ਨੂੰ 5-2 ਨਾਲ ਹਰਾਇਆ
Thursday, Mar 11, 2021 - 11:47 PM (IST)

ਮਾਨਚੈਸਟਰ– ਕੇਵਿਡ ਡੀ ਬਰੂਇਨ ਤੇ ਰਿਆਦ ਮਹਰੇਜ ਦੇ ਦੋ-ਦੋ ਗੋਲਾਂ ਦੀ ਬਦੌਲਤ ਮਾਨਚੈਸਟਰ ਸਿਟੀ ਨੇ ਇੱਥੇ ਸਾਊਥੰਪਟਨ ਨੂੰ 5-2 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਟੂਰਨਾਮੈਂਟ ਦੇ ਚੋਟੀ ’ਤੇ ਆਪਣੀ ਬੜ੍ਹਤ 14 ਅੰਕਾਂ ਦੀ ਕਰ ਲਈ।
ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨਾਲ ਡਰਾਅ ਖੇਡ ਕੇ PSG ਚੈਂਪੀਅਨਸ ਲੀਗ ਦੇ ਕੁਆਰਟਰ ਫਾਈਨਲ ’ਚ
ਡੀ ਬਰੂਇਨ ਨੇ 15ਵੇਂ ਤੇ 59ਵੇਂ ਮਿੰਟ ਜਦਕਿ ਮਹਰੇਜ ਨੇ 40ਵੇਂ ਤੇ 55ਵੇਂ ਮਿੰਟ ਵਿਚ ਗੋਲ ਕੀਤਾ। ਟੀਮ ਵਲੋਂ ਇਕ ਹੋਰ ਗੋਲ ਇਕਲਾਯ ਗੁਨਡੋਗਨ (45 ਪਲੱਸ ਤਿੰਨ ਮਿੰਟ) ਨੇ ਪਹਿਲੇ ਹਾਫ ਦੇ ਇੰਜਰੀ ਟਾਈਮ ਵਿਚ ਕੀਤਾ। ਸਾਊਥੰਪਟਨ ਵਲੋਂ ਜੇਮਸ ਵਾਰਡ ਪ੍ਰੋਜ (25ਵੇਂ ਮਿੰਟ) ਤੇ ਚੀ. ਐਡਮਸ (56ਵੇਂ ਮਿੰਟ) ਨੇ ਗੋਲ ਕੀਤਾ। ਇਸ ਜਿੱਤ ਨਾਲ ਸਿਟੀ ਦੇ 29 ਮੈਚਾਂ ਵਿਚੋਂ 68 ਅੰਕ ਹੋ ਗਏ ਹਨ। ਟੀਮ ਨੇ ਮਾਨਚੈਸਟਰ ਯੂਨਾਈਟਿਡ ’ਤੇ 14 ਅੰਕਾਂ ਦੀ ਬੜ੍ਹਥ ਬਣਾ ਰੱਖੀ ਹੈ, ਜਿਸ ਦੇ 28 ਮੈਚਾਂ ਵਿਚੋਂ 54 ਅੰਕ ਹਨ।
ਇਹ ਖ਼ਬਰ ਪੜ੍ਹੋ- ਮੁਕਾਬਲੇਬਾਜ਼ੀ ਟੈਨਿਸ ’ਚ ਵਾਪਸੀ ਕਰਦੇ ਹੋਏ ਜਿੱਤਿਆ ਫੈਡਰਰ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।