ਮਾਨਚੈਸਟਰ ਸਿਟੀ ਨੇ ਐਵਰਟਨ ਨੂੰ 3-1 ਨਾਲ ਹਰਾਇਆ

Friday, Feb 19, 2021 - 03:08 AM (IST)

ਮਾਨਚੈਸਟਰ ਸਿਟੀ ਨੇ ਐਵਰਟਨ ਨੂੰ 3-1 ਨਾਲ ਹਰਾਇਆ

ਲੰਡਨ– ਮਾਨਚੈਸਟਰ ਸਿਟੀ ਨੇ ਰਿਆਦ ਮੇਹਰਾਜ ਤੇ ਬਰਨਾਰਡੋ ਸਿਲਵਾ ਦੇ ਦੂਜੇ ਹਾਫ ਵਿਚ ਕੀਤੇ ਗਏ ਗੋਲਾਂ ਦੀ ਮਦਦ ਨਾਲ ਐਵਰਟਨ ਨੂੰ 3-1 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫੁੱਟਬਾਲ ਟੂਰਨਾਮੈਂਟ ਵਿਚ 10 ਅੰਕਾਂ ਦੀ ਸਪੱਸ਼ਟ ਬੜ੍ਹਤ ਹਾਸਲ ਕਰ ਲਈ ਹੈ। ਮਾਨਚੈਸਟਰ ਦੀਆਂ ਸਾਰੀਆਂ ਪ੍ਰਤੀਯੋਗਿਤਾਵਾਂ ਵਿਚ ਇਹ ਲਗਾਤਾਰ 17ਵੀਂ ਤੇ ਲੀਗ ਵਿਚ ਲਗਾਤਾਰ 12ਵੀਂ ਜਿੱਤ ਹੈ।

PunjabKesari
ਮਾਨਚੈਸਟਰ ਸਿਟੀ ਦੇ ਹੁਣ 24 ਮੈਚਾਂ ਵਿਚ 56 ਅੰਕ ਹੋ ਗਏ ਹਨ ਜਦਕਿ ਦੂਜੇ ਨੰਬਰ ’ਤੇ ਕਾਬਜ਼ ਮਾਨਚੈਸਟਰ ਯੂਨਾਈਟਿਡ ਦੇ ਇੰਨੇ ਹੀ ਮੈਚਾਂ ਵਿਚੋਂ 46 ਅੰਕ ਹਨ। ਫੁਲਹਮ ਤੇ ਬਰਨਲੇ ਵਿਚਾਲੇ ਖੇਡਿਆ ਗਿਆ ਇਕ ਹੋਰ ਮੈਚ 1-1 ਨਾਲ ਡਰਾਅ ਰਿਹਾ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News