ਮਾਨਵਾਦਿੱਤਿਆ ਦੀਆਂ ਨਜ਼ਰਾਂ ਭਾਰਤੀ ਸੀਨੀਅਰ ਟੀਮ ''ਚ ਚੋਣ ''ਤੇ

Tuesday, Nov 26, 2019 - 11:41 AM (IST)

ਨਵੀਂ ਦਿੱਲੀ : ਮਾਨਵਾਦਿੱਤਿਆ ਸਿੰਘ ਰਾਠੌਰ ਨੂੰ ਪਹਿਲਾਂ ਲੱਗਦਾ ਸੀ ਕਿ ਇਕ ਚੈਂਪੀਅਨ ਨਿਸ਼ਾਨੇਬਾਜ਼ ਦਾ ਬੇਟਾ ਹੋਣ ਕਾਰਣ ਉਸ ਨੂੰ ਤੁਲਨਾ ਵਿਚੋਂ ਲੰਘਣਾ ਪਵੇਗਾ ਤੇ ਇਸ ਤੋਂ ਉਹ ਵੀ ਚੌਕਸ ਹੋ ਗਿਆ ਪਰ ਇਸ ਧਾਰਨਾ ਵਿਚ ਬਦਲਾਅ ਲਿਆਉਣ 'ਤੇ ਉਸ ਨੂੰ ਫਾਇਦਾ ਹੋਇਆ ਤੇ ਉਹ ਚੰਗਾ ਪ੍ਰਦਰਸ਼ਨ ਕਰਨ ਲੱਗਾ। ਨਿਸ਼ਾਨੇਬਾਜ਼ੀ ਅਪਣਾਉਣ ਤੋਂ 8 ਸਾਲ ਬਾਅਦ ਤੇ ਓਲੰਪਿਕ ਚਾਂਦੀ ਤਮਗਾ ਜੇਤੂ ਪਿਤਾ ਰਾਜਵਰਧਨ ਸਿੰਘ ਰਾਠੌਰ ਤੋਂ ਮਿਲੇ ਗੁਰ ਦੇ ਦਮ 'ਤੇ ਮਾਨਵਾਦਿੱਤਿਆ ਦੀਆਂ ਨਜ਼ਰਾਂ ਹੁਣ ਭਾਰਤੀ ਸੀਨੀਅਰ ਟੀਮ ਵਿਚ ਜਗ੍ਹਾ ਬਣਾਉਣ 'ਤੇ ਲੱਗੀਆਂ ਹਨ।

PunjabKesari

ਇਸ 20 ਸਾਲਾ ਖਿਡਾਰੀ ਨੇ ਹਾਲ ਹੀ ਵਿਚ ਇਥੇ ਖਤਮ ਹੋਈ ਦੋ ਦਿਨਾ 63ਵੀਂ ਰਾਸ਼ਟਰੀ ਸ਼ਾਟਗੰਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਤਿੰਨ ਸੋਨ ਤਮਗੇ ਜਿੱਤੇ। ਜੂਨੀਅਰ ਪੱਧਰ ਦੇ ਟੂਰਨਾਮੈਂਟਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਮਾਨਵਾਦਿੱਤਿਆ ਹੁਣ ਅਗਲੇ ਮਹੀਨੇ ਹੋਣ ਵਾਲੇ ਟ੍ਰਾਇਲਾਂ ਵਿਚ ਚੰਗਾ ਪ੍ਰਦਰਸ਼ਨ ਕਰ ਕੇ ਸੀਨੀਅਰ ਟੀਮ ਵਿਚ ਚੋਣ ਲਈ ਦਾਅਵਾ ਪੇਸ਼ ਕਰਨਾ ਚਾਹੁੰਦਾ ਹੈ। ਉਸ ਨੇ ਕਿਹਾ, ''ਮੈਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਨਾਲ ਜੂਨੀਅਰ ਪੱਧਰ ਦੇ ਟੂਰਨਾਮੈਂਟ ਦੀ ਸਮਾਪਤੀ ਕਰ ਕੇ ਖੁਸ਼ ਹਾਂ। ਕਿਸੇ ਵੀ ਹੋਰ ਖਿਡਾਰੀ ਦੀ ਤਰ੍ਹਾਂ ਮੇਰਾ ਟੀਚਾ ਵੀ ਓਲੰਪਿਕ ਵਿਚ ਹਿੱਸਾ ਲੈਣਾ ਤੇ ਉਥੇ ਤਮਗਾ ਜਿੱਤਣਾ ਹੈ ਪਰ ਮੇਰਾ ਮੌਜੂਦਾ ਟੀਚਾ ਭਾਰਤੀ ਸੀਨੀਅਰ ਟੀਮ ਵਿਚ ਜਗ੍ਹਾ ਬਣਾਉਣਾ ਹੈ।''


Related News