ਮਾਨਵਦਿੱਤਿਆ-ਅਨੁਸ਼ਕਾ ਨੇ ਜਿੱਤਿਆ ਟਰੈਪ ਮਿਕਸਡ ਟੀਮ ਖਿਤਾਬ

Sunday, Nov 24, 2019 - 12:00 PM (IST)

ਮਾਨਵਦਿੱਤਿਆ-ਅਨੁਸ਼ਕਾ ਨੇ ਜਿੱਤਿਆ ਟਰੈਪ ਮਿਕਸਡ ਟੀਮ ਖਿਤਾਬ

ਸਪੋਰਟਸ ਡੈਸਕ— ਰਾਜਸਥਾਨ ਦੇ ਮਾਨਵਦਿੱਤਿਆ ਸਿੰਘ ਰਾਠੌੜ ਅਤੇ ਅਨੁਸ਼ਕਾ ਸਿੰਘ ਭਾਟੀ ਨੇ ਇੱਥੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ 'ਚ ਚੱਲ ਰਹੀ 63ਵੀਂ ਸ਼ਾਟਗਨ ਰਾਸ਼ਟਰੀ ਨਿਸ਼ਾਨੇਬਾਜ਼ੀ ਮੁਕਾਬਲੇ 'ਚ ਸ਼ਨੀਵਾਰ ਨੂੰ ਟਰੈਪ ਮਿਕਸਡ ਟੀਮ ਖਿਤਾਬ ਜਿੱਤ ਲਿਆ। ਮਾਨਵਦਿੱਤਿਆ ਦਾ 2-ਦਿਨ 'ਚ ਇਹ ਤੀਜਾ ਸੋਨ ਤਮਗਾ ਹੈ। ਮਾਨਵਦਿੱਤਿਆ ਨੇ ਇਸ ਤੋਂ ਪਹਿਲਾਂ ਜੂਨੀਅਰ ਟਰੈਪ ਖਿਤਾਬ ਅਤੇ ਪੁਰਸ਼ ਟੀਮ ਟਰੈਪ ਖਿਤਾਬ ਜਿੱਤਿਆ ਸੀ। PunjabKesariਮਾਨਵਦਿੱਤਿਆ ਅਤੇ ਅਨੁਸ਼ਕਾ ਨੇ ਮੱਧ ਪ੍ਰਦੇਸ਼ ਦੇ ਪ੍ਰਿਆਂਸ਼ੂ ਪਾਂਡੇ ਅਤੇ ਬੁੱਧੀ ਕੀਰ ਨੂੰ ਟਾਈ ਸ਼ੂਟ 'ਚ 3-2 ਨਾਲ ਹਰਾ ਕੇ ਸੋਨ ਜਿੱਤਿਆ। ਦੋਵਾਂ ਟੀਮਾਂ ਦਾ ਨਿਰਧਾਰਤ 50 ਸ਼ਾਟ 'ਚ 37 ਦਾ ਸਕੋਰ ਰਿਹਾ ਸੀ। ਹਰਿਆਣਾ ਨੇ ਜੂਨੀਅਰ ਮਿਕਸਡ ਟੀਮ ਟਰੈਪ ਖਿਤਾਬ ਜਿੱਤਿਆ। ਹਰਿਆਣਾ ਦੀ ਜੋੜੀ ਭਵਨੀਸ਼ ਮੇਂਦੀਰੱਤਾ ਅਤੇ ਕਿਰਨ ਨੇ ਦਿੱਲੀ ਦੀ ਜੋੜੀ ਕਬੀਰ ਸ਼ਰਮਾ ਅਤੇ ਕੀਰਤੀ ਗੁਪਤਾ ਨੂੰ 47-40 ਨਾਲ ਹਰਾਇਆ।


Related News