''ਮੈਨ ਆਫ ਦਿ ਮੈਚ'' ਐਵਾਰਡ ਪਤਨੀ ਤੇ ਪਰਿਵਾਰ ਨੂੰ ਸਮਰਪਿਤ : ਹਰਭਜਨ

Sunday, Mar 24, 2019 - 10:31 PM (IST)

''ਮੈਨ ਆਫ ਦਿ ਮੈਚ'' ਐਵਾਰਡ ਪਤਨੀ ਤੇ ਪਰਿਵਾਰ ਨੂੰ ਸਮਰਪਿਤ : ਹਰਭਜਨ

ਚੇਨਈ— ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਆਈ. ਪੀ. ਐੱਲ. ਦੇ ਪਹਿਲੇ ਹੀ ਮੁਕਾਬਲੇ ਵਿਚ ਮਿਲਿਆ 'ਮੈਨ ਆਫ ਦਿ ਮੈਚ' ਐਵਾਰਡ ਆਪਣੀ ਪਤਨੀ ਤੇ ਪਰਿਵਾਰ ਨੂੰ ਸਮਰਪਿਤ ਕੀਤਾ ਹੈ। ਆਈ. ਪੀ. ਐੱਲ. ਵਿਚ ਪਹਿਲੀ ਵਾਰ ਚੇਨਈ ਸੁਪਰ ਕਿੰਗਜ਼ ਵਲੋਂ ਖੇਡ ਰਹੇ ਹਰਭਜਨ ਨੇ ਸ਼ਨੀਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਆਈ. ਪੀ. ਐੱਲ. ਮੁਕਾਬਲੇ ਵਿਚ 4 ਓਵਰਾਂ ਵਿਚ 20 ਦੌੜਾਂ 'ਤੇ 3 ਵਿਕਟਾਂ ਲਈਆਂ ਤੇ ਮੈਨ ਆਫ ਦਿ ਮੈਚ ਬਣਿਆ। ਹਰਭਜਨ ਨੂੰ ਇਸ ਤੋਂ ਪਹਿਲਾਂ ਮੈਨ ਆਫ ਦਿ ਮੈਚ ਦਾ ਪੁਰਸਕਾਰ ਲਗਭਗ ਚਾਰ ਸਾਲ ਪਹਿਲਾਂ 2015 ਵਿਚ ਮਿਲਿਆ ਸੀ।
ਹਰਭਜਨ ਨੇ ਕਿਹਾ, ''ਮੈਂ ਕੁਮੈਂਟਰੀ ਬਾਕਸ ਵਿਚ ਸਨੀ ਭਰਾ (ਸੁਨੀਲ ਗਾਵਸਕਰ) ਤੇ ਹੋਰਨਾਂ ਲੀਜੈਂਡ ਖਿਡਾਰੀਆਂ ਦੇ ਨਾਲ ਬੈਠ ਕੇ ਬਹੁਤ ਕੁਝ ਸਿੱਖਿਆ ਹੈ। ਇਹ ਮੇਰੇ ਲਈ ਬਹੁਤ ਹੀ ਵਿਸ਼ੇਸ਼ ਪੁਰਸਕਾਰ ਹੈ ਤੇ ਇਹ ਮੇਰੀ ਪਤਨੀ ਤੇ ਪਰਿਵਾਰ ਨੂੰ ਜਾਂਦਾ ਹੈ। ਤੁਸੀਂ ਟੂਰਨਾਮੈਂਟ ਵਿਚ ਇਸ ਤੋਂ ਬਿਹਤਰ ਸ਼ੁਰੂਆਤ ਦੀ ਉਮੀਦ ਨਹੀਂ ਕਰ ਸਕਦੇ।'' ਬੈਂਗਲੁਰੂ ਵਿਰੁੱਧ ਆਪਣੀ ਰਣਨੀਤੀ 'ਤੇ ਭੱਜੀ ਨੇ ਕਿਹਾ, ''ਕਿਉਂਕਿ ਬੈਂਗਲੁਰੂ ਟੀਮ ਵਿਚ ਖੱਬੇ ਹੱਥ ਦੇ ਕਈ ਬੱਲੇਬਾਜ਼ ਸਨ, ਫਲੇਮਿੰਗ ਮੇਰੇ ਕੋਲ ਆਇਆ ਤੇ ਉਸ ਨੇ ਕਿਹਾ ਕਿ ਤੁਸੀਂ ਖੇਡ ਰਹੇ ਹੋ। ਸ਼ੁਰੂਆਤ ਵਿਚ ਹੀ ਵਿਕਟ ਲੈਣਾ ਚੰਗਾ ਲੱਗਦਾ ਹੈ ਤੇ ਜਦੋਂ ਤੁਹਾਨੂੰ ਵਿਕਟ ਮਿਲਦੀ ਹੈ ਤਾਂ ਤੁਹਾਡਾ ਆਤਮ-ਵਿਸ਼ਵਾਸ ਵਧ ਜਾਂਦਾ ਹੈ।''


author

Gurdeep Singh

Content Editor

Related News