ਯੁਵਰਾਜ ਸੰਧੂ ਨੇ ਬਾਰਸੀਲੋਨਾ ’ਚ ਪਹਿਲੇ ਦੌਰ ’ਚ 4 ਅੰਡਰ 68 ਦਾ ਕਾਰਡ ਖੇਡਿਆ

Saturday, May 09, 2026 - 10:41 AM (IST)

ਯੁਵਰਾਜ ਸੰਧੂ ਨੇ ਬਾਰਸੀਲੋਨਾ ’ਚ ਪਹਿਲੇ ਦੌਰ ’ਚ 4 ਅੰਡਰ 68 ਦਾ ਕਾਰਡ ਖੇਡਿਆ

ਬਾਰਸੀਲੋਨਾ– ਭਾਰਤੀ ਗੋਲਫਰ ਯੁਵਰਾਜ ਸੰਧੂ ਨੇ ਇੱਥੇ ਐਸਟ੍ਰੇਲਾ ਡੈਮ ਕੈਟਾਲੂਨੀਆ ਚੈਂਪੀਅਨਸ਼ਿਪ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ ’ਚ 4 ਅੰਡਰ 68 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਾਂਝੇ ਰੂਪ ’ਚ 16ਵੇਂ ਸਥਾਨ ’ਤੇ ਬਣਿਆ ਹੋਇਆ ਹੈ। ਉਹ ਪਹਿਲੇ ਦੌਰ ’ਚ ਚੋਟੀ ’ਤੇ ਚੱਲ ਰਹੇ ਸ਼ੌਨ ਨੌਰਿਸ (65) ਤੋਂ 4 ਸ਼ਾਟਾਂ ਪਿੱਛੇ ਹੈ। ਉੱਥੇ ਹੀ, 2 ਹੋਰ ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ (71) ਤੇ ਵੀਰ ਅਹਲਾਵਤ (75) ਨੂੰ ਕਾਫੀ ਮੁਸ਼ਕਿਲ ਹੋਈ। ਪਹਿਲੇ ਦੌਰ ਤੋਂ ਬਾਅਦ ਸ਼ਰਮਾ ਸਾਂਝੇ ਤੌਰ ’ਤੇ 70ਵੇਂ ਤੇ ਅਹਲਾਵਤ ਸਾਂਝੇ ਤੌਰ ’ਤੇ 136ਵੇਂ ਸਥਾਨ ’ਤੇ ਬਣਿਆ ਹੋਇਆ ਹੈ।


author

Tarsem Singh

Content Editor

Related News