ਗਲੋਬਲ ਸ਼ਤਰੰਜ ਲੀਗ ਦਾ ਚੌਥਾ ਸੈਸ਼ਨ ਭਾਰਤ ’ਚ ਹੋਵੇਗਾ

Saturday, May 09, 2026 - 12:19 PM (IST)

ਗਲੋਬਲ ਸ਼ਤਰੰਜ ਲੀਗ ਦਾ ਚੌਥਾ ਸੈਸ਼ਨ ਭਾਰਤ ’ਚ ਹੋਵੇਗਾ

ਨਵੀਂ ਦਿੱਲੀ– ਟੈੱਕ ਮਹਿੰਦਰਾ ਤੇ ਫਿਡੇ ਦੀ ਸਾਂਝੀ ਪਹਿਲ ਗਲੋਬਲ ਸ਼ਤਰੰਜ ਲੀਗ ਦਾ ਚੌਥਾ ਸੈਸ਼ਨ ਭਾਰਤ ’ਚ ਆਯੋਜਿਤ ਕੀਤਾ ਜਾਵੇਗਾ। ਟੂਰਨਾਮੈਂਟ ਦੇ ਆਯੋਜਕਾਂ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਟੀਚਾ ਦੇਸ਼ ’ਚ ਪ੍ਰਸਿੱਧ ਹੋ ਰਹੇ ਸ਼ਤਰੰਜ ਸੱਭਿਆਚਾਰ ਦਾ ਲਾਭ ਉਠਾਉਣਾ ਹੈ।

ਜੀ. ਸੀ. ਐੱਲ. ਨੇ ਕਿਹਾ ਕਿ ਮੇਜ਼ਬਾਨ ਸ਼ਹਿਰ ਦਾ ਐਲਾਨ ਜਲਦ ਕੀਤਾ ਜਾਵੇਗਾ। ਇਸ ਆਯੋਜਨ ਦਾ ਤੀਜਾ ਸੈਸ਼ਨ ਪਿਛਲੇ ਦਸੰਬਰ ’ਚ ਮੁੰਬਈ ’ਚ ਆਯੋਜਿਤ ਕੀਤਾ ਗਿਆ ਸੀ, ਜਿਸ ’ਚ ਐਲਪਾਈਨ ਐੱਸ. ਜੀ. ਪਾਈਪਰਜ਼ ਟੀਮ ਚੈਂਪੀਅਨ ਬਣੀ ਸੀ। ਲੀਗ ਨੇ ਖੇਡ ਦੇ ਫਾਰਮੈੱਟ ’ਚ ਬਦਲਾਅ ਕੀਤਾ ਹੈ। ਰੈਪਿਡ ਫਾਰਮੈੱਟ ਦੇ ਮੁਕਾਬਲਿਆਂ, ਮਿਕਸਡ ਟੀਮਾਂ ਤੇ ਸਖਤ ਪ੍ਰਤੀਯੋਗੀ ਮੈਚਾਂ ਦੇ ਜ਼ਰੀਏ ਇਸ ਨੂੰ ਦਰਸ਼ਕਾਂ ਲਈ ਵੱਧ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਗਲੋਬਲ ਸ਼ਤਰੰਜ ਲੀਗ ਦੇ ਕਮਿਸ਼ਨਰ ਗੌਰਵ ਰਕਸ਼ਿਤ ਨੇ ਕਿਹਾ, ‘‘ਖੇਡ ਦੇ ਪ੍ਰਤੀ ਭਾਰਤ ਦਾ ਜਨੂੰਨ ਤੇ ਇਸ ਦਾ ਤੇਜ਼ੀ ਨਾਲ ਵਧਦਾ ਸ਼ਤਰੰਜ ਈਕੋਸਿਸਟਮ ਇਸ ਨੂੰ ਲੀਗ ਲਈ ਇਕ ਕੁਦਰਤੀ ਟਿਕਾਣਾ ਬਣਾਉਂਦਾ ਹੈ। ਅਸੀਂ ਇਕ ਹੋਰ ਰੋਮਾਂਚਕ ਸੈਸ਼ਨ ਦਾ ਇੰਤਜ਼ਾਰ ਕਰ ਰਹੇ ਹਾਂ, ਜਿਹੜਾ ਦੁਨੀਆ ਦੇ ਸਰਵੋਤਮ ਖਿਡਾਰੀਆਂ ਤੇ ਗਲੋਬਲ ਪ੍ਰਸ਼ੰਸਕ ਵਰਗ ਨੂੰ ਇਕੱਠੇ ਲਿਆਵੇਗਾ।’’

ਚੌਥਾ ਸੈਸ਼ਨ ਇਕ ਵਾਰ ਫਿਰ ਟੀਮ-ਆਧਾਰਿਤ ਫਾਰਮੈੱਟ ’ਚ ਦੁਨੀਆ ਦੇ ਪ੍ਰਮੁੱਖ ਖਿਡਾਰੀਆਂ ਨੂੰ ਇਕੱਠੇ ਲਿਆਵੇਗਾ। ਫਿਡੇ ਦੇ ਪ੍ਰਧਾਨ ਅਰਕਾਡੀ ਡਵੋਰਕੋਵਿਚ ਨੇ ਕਿਹਾ, ‘‘ਗਲੋਬਲ ਸ਼ਤਰੰਜ ਲੀਗ ਨੇ ਵਿਸ਼ਵ ਪੱਧਰੀ ਮੁਕਾਬਲੇ ਨੂੰ ਇਕ ਆਕਰਸ਼ਕ ਟੀਮ ਫਾਰਮੈੱਟ ਦੇ ਨਾਲ ਜੋੜ ਕੇ ਖੇਡ ’ਚ ਨਵੀਂ ਊਰਜਾ ਦਾ ਸੰਚਾਰ ਕੀਤਾ ਹੈ। ਇਹ ਨਵੇਂ ਤੇ ਮੌਜੂਦਾ ਦਰਸ਼ਕਾਂ ਦੋਵਾਂ ਨੂੰ ਬਰਾਬਰ ਰੂਪ ’ਚ ਆਕਰਸ਼ਿਤ ਕਰਦਾ ਹੈ।’’


author

Tarsem Singh

Content Editor

Related News