10 ਸਾਲਾਂ ਤੋਂ ਘਰ ਨਹੀਂ ਗਏ ਮਲਿੰਗਾ, ਮਾਂ-ਬਾਪ ਬਿਤਾ ਰਹੇ ਹਨ ਗਰੀਬੀ ''ਚ ਜ਼ਿੰਦਗੀ

07/27/2019 12:47:01 PM

ਕੋਲੰਬੋ : ਅੱਜ ਦੇ ਸਮੇਂ ਵਿਚ ਬੱਚੇ ਕਈ ਵਾਰ ਨੌਕਰੀਆਂ ਅਤੇ ਨਿਜੀ ਜ਼ਿੰਦਗੀ ਵਿਚ ਇੰਨਾ ਰੁੱਝ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਨਾਲ ਵੀ ਮਿਲਣ ਦਾ ਮੌਕਾ ਨਹੀਂ ਮਿਲਦਾ। ਕਈ ਨੌਜਵਾਨ ਕਈ ਸਾਲਾਂ ਤੱਕ ਨੌਕਰੀ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਮਿਲਣ ਦੀ ਰਾਹ ਦੇਖਦੇ ਰਹਿੰਦੇ ਹਨ। ਅਜਿਹਾ ਹੀ ਇਕ ਧਾਕੜ ਕ੍ਰਿਕਟਰ ਦੇ ਮਾਂ-ਬਾਪ ਨਾਲ ਵੀ ਹੋ ਰਿਹਾ ਹੈ। ਅਸੀਂ ਗਲ ਕਰ ਰਹੇ ਹਾਂ ਸ਼੍ਰੀਲੰਕਾ ਦੇ ਸ਼ਾਨਦਾਰ ਗੇਂਦਬਾਜ਼ ਲਸਿਥ ਮਲਿੰਗਾ ਦੀ, ਜਿਸਦੇ ਮਾਂ-ਬਾਪ ਉਸ ਨੂੰ ਮਿਲਣ ਦੀ ਰਾਹ ਦੇਖ ਰਹੇ ਹਨ।

PunjabKesari

ਆਪਣੇ ਅਨੋਖੇ ਗੇਂਦਬਾਜ਼ੀ ਐਕਸ਼ਨ ਅਤੇ ਹੇਅਰਸਟਾਈਲ ਦੇ ਨਾਲ-ਨਾਲ ਸਟੀਕ ਯਾਰਕਰ ਸੁੱਟਣ ਵਾਲੇ ਇਸ ਖਿਡਾਰੀ ਨੇ ਫ੍ਰਾਈਡੇ ਨੂੰ ਵਨ ਡੇ ਕਰੀਅਰ ਦਾ ਆਖਰੀ ਮੈਚ ਖੇਡਿਆ। ਇੰਨਾ ਹੀ ਨਹੀਂ, ਮਲਿੰਗਾ ਪਿਛਲੇ 10 ਸਾਲਾਂ ਤੋਂ ਆਪਣੇ ਘਰ ਨਹੀਂ ਗਏ ਅਤੇ ਅਜਿਹਾ ਹਾਲ ਹੈ ਕਿ ਉਸਦੇ ਮਾਤਾ-ਪਿਤਾ ਗਰੀਬੀ ਵਿਚ ਆਪਣੇ ਦਿਨ ਕੱਢ ਰਹੇ ਹਨ। ਇਕ ਅੰਗ੍ਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ, ਲਸਿਥ ਮਲਿੰਗਾ ਦੇ ਮਾਂ-ਬਾਪ ਸ਼੍ਰੀਲੰਕਾ ਵਿਖੇ ਗਾਲੇ ਦੇ ਰਥਗਾਮਾ ਕਸਬੇ ਵਿਚ ਇਕ ਮੰਜਲ ਘਰ ਵਿਚ ਆਪਣੀ ਜ਼ਿੰਦਗੀ ਕੱਟ ਰਹੇ ਹਨ। ਉਹ ਆਮ ਘਰ ਵਿਚ ਰਹਿੰਦੇ ਹਨ। ਲਕੜੀ ਨਾਲ ਬਣੇ ਦਰਵਾਜਿਆਂ ਦੇ ਖੁਲਣ ਦੀ ਵੀ ਤੇਜ਼ ਆਵਾਜ਼ ਆਉਂਦੀ ਹੈ। ਉਸਦੀ ਮਾਂ ਸਿਲਾਈ ਕਰ ਆਪਣੇ ਦਿਨ ਕੱਢ ਰਹੇ ਹਨ।

ਬੇਟੇ ਨਾਲ ਹੈ ਬੇਹੱਦ ਪਿਆਰ
PunjabKesari
ਮਲਿੰਗਾ ਦੀ ਮਾਂ ਕਹਿੰਦੀ ਹੈ ਮੈਂ ਅਤੇ ਮੇਰੇ ਪਤੀ ਸਿਲਾਈ ਕਰ ਕੇ ਘਰ ਦਾ ਗੁਜ਼ਾਰਾ ਕਰਦੇ ਹਨ। ਘਰ ਦੇ ਇਕ ਕੋਨੇ ਵਿਚ ਮਲਿੰਗਾ ਦੀ ਫੋਟੋ ਵੀ ਲੱਗੀ ਹੈ। ਜਿਸ ਵਿਚ ਮਲਿੰਗਾ ਸ਼੍ਰੀਲੰਕਾ ਦੀ ਪ੍ਰੈਕਟਿਸ ਕਿਟ ਪਹਿਨੇ ਹੋਏ ਹਨ। ਮਲਿੰਗਾ ਦੀ ਮਾਂ ਨੇ ਦੱਸਿਆ ਕਿ ਇਕ ਵਾਰ ਜਦੋਂ ਮਲਿੰਗਾ ਕਿਸੇ ਦੌਰੇ 'ਤੇ ਗਏ ਤਦ ਮੈਨੂੰ ਮਲਿੰਗਾ ਦੀ ਬਹੁਤ ਯਾਦ ਆਈ। ਮੈਂ ਪੂਰੇ ਘਰ ਵਿਚ ਤਸਵੀਰ ਲੱਭੀ ਪਰ ਮੈਨੂੰ ਨਹੀਂ ਮਿਲੀ। ਇਸ ਤੋਂ ਬਾਅਦ ਮੈਨੂੰ ਇਕ ਮੈਗਜ਼ੀਨ ਵਿਚ ਉਸਦੀ ਇਹ ਤਸਵੀਰ ਮਿਲੀ, ਜਿਸ ਨੂੰ ਫਾੜ ਕੇ ਮੈਂ ਇੱਥੇ ਲਗਾ ਦਿੱਤੀ। ਉਸਦੀ ਮਾਂ ਨੇ ਦੱਸਿਆ ਕਿ ਮੈਂ ਮਲਿੰਗਾ ਨੂੰ 4 ਮਹੀਨੇ ਤੋਂ ਨਹੀਂ ਦੇਖਿਆ ਹੈ ਪਰ ਹੁਣ ਸਾਨੂੰ ਇਸਦੀ ਆਦਤ ਪੈ ਚੁੱਕੀ ਹੈ। ਮਲਿੰਗਾ ਦੀ ਮਾਂ ਦਾ ਕਹਿਣਾ ਹੈ ਕਿ ਮਲਿੰਗਾ ਪਿਛਲੇ 10 ਸਾਲਾਂ ਤੋਂ ਨਹੀਂ ਆਏ ਹਨ। ਉਹ ਕੋਲੰਬੋ ਵਿਚ ਖੁਸ਼ ਰਹਿੰਦੇ ਹਨ ਪਰ ਅਸੀਂ ਇੱਥੇ ਰਹਿ ਕੇ ਖੁਸ਼ ਹਾਂ। ਦੱਸ ਦਈਏ ਕਿ ਉਸਦੀ ਮਾਂ ਨੂੰ ਉਮੀਦ ਹੈ ਕਿ ਮਲਿੰਗਾ ਸੰਨਿਆਸ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਆਵੇਗਾ।


Related News