ਮਲੇਸ਼ੀਆ ਮਾਸਟਰਸ: ਸਿੰਧੂ ਤੇ ਸ਼੍ਰੀਕਾਂਤ ਦੇ ਦੂਜੇ ਦੌਰ ’ਚ

Thursday, May 25, 2023 - 01:50 PM (IST)

ਮਲੇਸ਼ੀਆ ਮਾਸਟਰਸ: ਸਿੰਧੂ ਤੇ ਸ਼੍ਰੀਕਾਂਤ ਦੇ ਦੂਜੇ ਦੌਰ ’ਚ

ਕੁਆਲਾਲੰਪੁਰ, (ਭਾਸ਼ਾ)– ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਡੈੱਨਮਾਰਕ ਦੀ ਲਾਈਨ ਕ੍ਰਿਸਟੋਫਰਸੇਨ ਨੂੰ ਇਕ ਸਖਤ ਮੁਕਾਬਲੇ ਵਿਚ ਹਰਾ ਕੇ ਬੁੱਧਵਾਰ ਨੂੰ ਮਲੇਸ਼ੀਆ ਮਾਸਟਰਸ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਛੇਵਾਂ ਦਰਜਾ ਪ੍ਰਾਪਤ ਸਿੰਧੂ ਨੇ ਇਕ ਘੰਟਾ ਦੋ ਮਿੰਟ ਤਕ ਚੱਲੇ ਮੁਕਾਬਲੇ ਵਿਚ 21-17, 17-21, 21-18 ਨਾਲ ਜਿੱਤ ਦਰਜ ਕੀਤੀ।

ਕੁਆਲੀਫਾਇਰ ਅਸ਼ਮਿਤਾ ਚਾਲਿਹਾ ਤੇ ਆਕਰਸ਼ੀ ਕਸ਼ਯਪ ਮਹਿਲਾ ਸਿੰਗਲਜ਼ ਵਰਗ ਵਿਚ ਸਿੱਧੇ ਸੈੱਟ ਵਿਚ ਹਾਰ ਕੇ ਬਾਹਰ ਹੋ ਗਈ । ਅਸ਼ਮਿਤਾ ਨੂੰ ਚੀਨ ਦੀ ਚੌਥਾ ਦਰਜਾ ਪ੍ਰਾਪਤ ਯੂਏ ਹਾਨ ਨੇ 21-17, 21-7 ਨਾਲ ਹਰਾਇਆ। ਉੱਥੇ ਹੀ ਆਕਰਸ਼ੀ ਨੂੰ ਜਾਪਾਨ ਦੀ ਅਕਾਨੇ ਯਾਮਾਗੁਚੀ ਨੇ 21-17, 21-12 ਨਾਲ ਹਰਾ ਦਿੱਤਾ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਟੋਮਾ ਜੂਨੀਅਰ ਪੋਪੋਵ ਨੂੰ 21-12, 21-16 ਨਾਲ ਹਰਾ ਕੇ ਦੂਜੇ ਦੌਰ ਵਿਚ ਜਗ੍ਹਾ ਬਣਾਈ।


author

Tarsem Singh

Content Editor

Related News