ਮੇਸਨਾਮ ਮੇਰਾਬਾ ਅਤੇ ਸਾਮੀਆ ਫਾਰੂਕੀ ਨੇ ਜੂਨੀਅਰ ਬੈਡਮਿੰਟਨ ਖਿਤਾਬ ਜਿੱਤੇ
Monday, May 27, 2019 - 11:04 AM (IST)

ਚੇਨਈ— ਮਣੀਪੁਰ ਦੇ ਮੇਸਨਾਮ ਮੇਈਰਾਬਾ ਅਤੇ ਤੇਲੰਗਾਨਾ ਦੀ ਸਾਮੀਆ ਇਮਾਦ ਫਾਰੂਕੀ ਨੇ ਐਤਵਾਰ ਨੂੰ ਇਥੇ ਸਗਲ ਭਾਰਤੀ ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ 'ਚ ਲੜਕੇ ਅਤੇ ਲੜਕੀਆਂ ਦੇ ਅੰਡਰ-19 ਸਿੰਗਲ ਵਰਗ ਦੇ ਖਿਤਾਬ ਜਿੱਤੇ। ਦੂਜਾ ਦਰਜਾ ਪ੍ਰਾਪਤ ਮੇਈਰਾਬਾ ਦੀ ਰਾਹ ਸੌਖੀ ਨਹੀਂ ਰਹੀ ਜਦੋਂ ਦਿੱਲੀ ਦੇ ਉਨ੍ਹਾਂ ਦੇ ਵਿਰੋਧੀ ਆਕਾਸ਼ ਯਾਦਵ ਸੱਟ ਕਾਰਨ ਦੂਜੇ ਗੇਮ ਦੇ ਵਿਚਾਲੇ ਮੁਕਾਬਲੇ ਤੋਂ ਹਟ ਗਏ। ਯਾਦਵ ਨੇ ਜਦੋਂ ਹਟਣ ਦਾ ਫੈਸਲਾ ਕੀਤਾ ਉਦੋਂ ਯਾਦਵ 21-9, 12-7 ਨਾਲ ਅੱਗੇ ਚਲ ਰਹੇ ਸਨ।
ਲੜਕੀਆਂ ਦੇ ਫਾਈਨਲ 'ਚ ਏਸ਼ੀਆਈ ਅੰਡਰ 15 ਚੈਂਪੀਅਨ ਸਾਮੀਆ ਨੇ ਦਿੱਲੀ ਦੀ ਦੂਜਾ ਦਰਜਾ ਪ੍ਰਾਪਤ ਆਸ਼ੀ ਰਾਵਤ ਦੇ ਖਿਲਾਫ 21-17, 21-12 ਦੀ ਆਸਾਨ ਜਿੱਤ ਦਰਜ ਕੀਤੀ। ਲੜਕਿਆਂ ਦੇ ਡਬਲਜ਼ ਵਰਗ ਦਾ ਖਿਤਾਬ ਇਸ਼ਾਨ ਭਟਨਾਗਰ ਅਤੇ ਵਿਸ਼ਣੂਵਰਧਨ ਗੌੜ ਦੀ ਜੋੜੀ ਨੇ ਜਿੱਤਿਆ ਜਦਕਿ ਲੜਕੀਆਂ ਦੇ ਵਰਗ 'ਚ ਅਦਿਤੀ ਭੱਟ ਅਤੇ ਤਨੀਸ਼ਾ ਕ੍ਰਾਸਟੋ ਦੀ ਜੋੜੀ ਚੈਂਪੀਅਨ ਬਣੀ। ਮਿਕਸਡ ਡਬਲਜ਼ 'ਚ ਡਿੰਕੂ ਸਿੰਘ ਕੋਂਥੋਜਾਮ ਅਤੇ ਰਿਤੀਕਾ ਠੱਕਰ ਨੇ ਖਿਤਾਬ ਜਿੱਤਿਆ।