ਧੋਨੀ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ ਸ਼ਖਸ ਹੋਇਆ ਗ੍ਰਿਫਤਾਰ

Friday, Jun 07, 2019 - 12:21 PM (IST)

ਧੋਨੀ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ ਸ਼ਖਸ ਹੋਇਆ ਗ੍ਰਿਫਤਾਰ

ਸਪੋਰਟਸ ਡੈਸਕ— ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਇਕ ਸ਼ਖਸ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ। ਪੁਲਸ ਨੇ ਧਮਕੀ ਦੇਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁੰਬਈ ਪੁਲਸ ਨੇ ਆਈ.ਐੱਸ.ਆਈ.ਐੱਸ. ਦੇ ਟੈਰਰ ਮੈਸੇਜ ਸਮੇਤ ਗੋਰਖਪੁਰ ਦੇ ਅਮੀਰ ਉੱਲਾ ਸ਼ੇਖ ਨੂੰ ਨਵੀ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ। 
PunjabKesari
ਪੁਲਸ ਮੁਤਾਬਕ ਸ਼ੱਕੀ ਦੋਸ਼ੀ ਮਾਨਸਿਕ ਤੌਰ 'ਤੇ ਬੀਮਾਰ ਹੈ ਅਤੇ ਉਸ ਦਾ ਮਾਨਸਿਕ ਇਲਾਜ ਚਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੰਬਈ ਦੇ ਬ੍ਰਿਜ ਦੀ ਦੀਵਾਰ 'ਤੇ ਧੋਨੀ ਨੂੰ ਜਾਨੋ ਮਾਰਨ ਦਾ ਧਮਕੀ ਭਰਿਆ ਸੰਦੇਸ਼ ਲਿਖਿਆ ਮਿਲਿਆ ਸੀ ਜਿਸ ਤੋਂ ਬਾਅਦ ਮੁੰਬਈ ਪੁਲਸ ਲਗਾਤਾਰ ਸੰਦੇਸ਼ ਲਿਖਣ ਵਾਲੇ ਦੀ ਭਾਲ ਕਰ ਰਹੀ ਸੀ। ਪੁਲਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ, ਦੱਸਿਆ ਜਾ ਰਿਹਾ ਹੈ ਕਿ ਧੋਨੀ ਨੂੰ ਧਮਕੀ ਦੇਣ ਵਾਲਾ ਕ੍ਰੇਨ ਡ੍ਰਾਈਵਰ ਹੈ ਅਤੇ ਮੁੰਬਈ 'ਚ ਰਹਿੰਦਾ ਹੈ।


author

Tarsem Singh

Content Editor

Related News