IPL ਤੋਂ ਪਰਤੇ ਮਹਿੰਦਰ ਸਿੰਘ ਧੋਨੀ ਰਾਂਚੀ ਦੀਆਂ ਸੜਕਾਂ 'ਤੇ ਮਾਰ ਰਹੇ ਹਨ ਗੇੜੀਆਂ, ਵੇਖੋ ਤਸਵੀਰਾਂ

Tuesday, Nov 10, 2020 - 12:05 PM (IST)

IPL ਤੋਂ ਪਰਤੇ ਮਹਿੰਦਰ ਸਿੰਘ ਧੋਨੀ ਰਾਂਚੀ ਦੀਆਂ ਸੜਕਾਂ 'ਤੇ ਮਾਰ ਰਹੇ ਹਨ ਗੇੜੀਆਂ, ਵੇਖੋ ਤਸਵੀਰਾਂ

ਰਾਂਚੀ : ਆਈ.ਪੀ.ਐਲ. ਤੋਂ ਚੇਨਈ ਸੁਪਰ ਕਿੰਗਜ਼ ਦੇ ਬਾਹਰ ਹੁੰਦੇ ਹੀ ਇਸ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੀ ਟੀਮ ਸਮੇਤ ਦੁਬਈ ਤੋਂ ਆਪਣੇ ਸ਼ਹਿਰ ਰਾਂਚੀ ਪਰਤ ਆਏ ਹਨ। ਰਾਂਚੀ ਆ ਕੇ ਧੋਨੀ ਆਪਣੇ ਬਾਈਕਿੰਗ ਦੇ ਸ਼ੌਂਕ ਨੂੰ ਪੂਰਾ ਕਰਦੇ ਦਿਖੇ। ਸੋਮਵਾਰ ਨੂੰ ਉਹ ਯਾਮਾ ਦੀ ਆਪਣੀ ਸਭ ਤੋਂ ਪੁਰਾਣੀ ਬਾਈਕ 'ਤੇ ਰਾਂਚੀ ਦੇ ਰਿੰਗ ਰੋਡ 'ਤੇ ਘੁੰਮਦੇ ਹੋਏ ਦਿਖੇ। ਧੋਨੀ ਬਾਈਕ ਦੇ ਜ਼ਬਰਦਸਤ ਸ਼ੌਕੀਨ ਹਨ ਅਤੇ ਉਨ੍ਹਾਂ ਕੋਲ ਮਹਿੰਗੀਆਂ ਬਾਈਕਸ ਦੀ ਕਲੈਕਸ਼ਨ ਹੈ। ਉਹ ਅਕਸਰ ਬਾਈਕ ਲੈ ਕੇ ਰਾਂਚੀ ਦੀਆਂ ਸੜਕਾਂ 'ਤੇ ਘੁੰਮਦੇ ਨਜ਼ਰ ਆਉਂਦੇ ਹਨ।

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ 'ਚ ਮੁੜ 9ਵੇਂ ਤੋਂ 7ਵੇਂ ਸਥਾਨ 'ਤੇ ਪੁੱਜੇ ਮੁਕੇਸ਼ ਅੰਬਾਨੀ

PunjabKesari

ਇਹ ਵੀ ਪੜ੍ਹੋ: ਸਸਤਾ ਹੋਇਆ ਸੋਨਾ, ਕੀਮਤਾਂ 'ਚ ਆਈ 7 ਸਾਲ ਦੀ ਸਭ ਤੋਂ ਵੱਡੀ ਗਿਰਾਵਟ, ਚਾਂਦੀ ਵੀ ਡਿੱਗੀ

ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਸੋਮਵਾਰ ਨੂੰ ਪਹਿਲੀ ਵਾਰ ਧੋਨੀ ਬਾਈਕ ਲੈ ਕੇ ਰਾਂਚੀ ਦੀਆਂ ਸੜਕਾਂ 'ਤੇ ਨਿਕਲੇ। ਉਹ ਰਿੰਗ ਰੋਡ 'ਤੇ ਸਿਮਲਿਆ ਸਥਿਤ ਆਪਣੇ ਆਵਾਸ ਤੋਂ ਕਿਤੇ ਜਾ ਰਹੇ ਸਨ। ਦੱਸ ਦੇਈਏ ਕਿ ਆਈ.ਪੀ.ਐਲ. ਦਾ ਫਾਈਨਲ ਮੁਕਾਬਲ ਅੱਜ ਖੇਡਿਆ ਜਾਵੇਗਾ। ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਪਲੇਅ ਆਫ ਤੱਕ ਵੀ ਨਹੀਂ ਪਹੁੰਚ ਸਕੀ ਸੀ। ਫਾਈਨਲ ਤੱਕ ਰੁਕਣ ਦੀ ਬਜਾਏ ਧੋਨੀ ਰਾਂਚੀ ਪਰਤ ਆਏ ਹਨ।

PunjabKesari

ਇਹ ਵੀ ਪੜ੍ਹੋ:  IPL 2020 FINAL: ਅੱਜ ਆਹਮੋ ਸਾਹਮਣੇ ਹੋਣਗੇ ਮੁੰਬਈ ਤੇ ਦਿੱਲੀ, ਕੌਣ ਰਚੇਗਾ ਇਤਿਹਾਸ


author

cherry

Content Editor

Related News