ਮਹਿੰਦਰ ਸਿੰਘ ਧੋਨੀ ਸਰੋਵਰ ਸ਼ਹਿਰ ਨੈਨੀਤਾਲ ਪਹੁੰਚੇ, ਪ੍ਰਸ਼ੰਸਕਾਂ ਨਾਲ ਲਈ ਸੈਲਫੀ

Friday, Nov 17, 2023 - 09:50 PM (IST)

ਮਹਿੰਦਰ ਸਿੰਘ ਧੋਨੀ ਸਰੋਵਰ ਸ਼ਹਿਰ ਨੈਨੀਤਾਲ ਪਹੁੰਚੇ, ਪ੍ਰਸ਼ੰਸਕਾਂ ਨਾਲ ਲਈ ਸੈਲਫੀ

ਨੈਨੀਤਾਲ : ਮਸ਼ਹੂਰ ਭਾਰਤੀ ਕ੍ਰਿਕਟ ਖਿਡਾਰੀ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (ਐੱਮ. ਐੱਸ. ਧੋਨੀ) ਇਨ੍ਹੀਂ ਦਿਨੀਂ ਉੱਤਰਾਖੰਡ ਦੇ ਦੌਰੇ 'ਤੇ ਹਨ। ਆਪਣੇ ਜੱਦੀ ਪਿੰਡ ਦਾ ਦੌਰਾ ਕਰਨ ਤੋਂ ਬਾਅਦ ਉਹ ਸ਼ੁੱਕਰਵਾਰ ਨੂੰ ਸੈਰ-ਸਪਾਟਾ ਸ਼ਹਿਰ ਨੈਨੀਤਾਲ ਪਹੁੰਚੇ। ਮਾਹੀ ਨੂੰ ਵੀ ਮਾਲ ਰੋਡ 'ਤੇ ਜਾਮ ਦਾ ਸਾਹਮਣਾ ਕਰਨਾ ਪਿਆ। ਲੋਕਾਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਧੋਨੀ ਨੂੰ ਔਡੀ ਕਾਰ 'ਚ ਮਾਸਕ ਪਹਿਨੇ ਪਛਾਣ ਲਿਆ ਅਤੇ ਟ੍ਰੈਫਿਕ ਜਾਮ 'ਚ ਫਸੀ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ।

ਇਹ ਵੀ ਪੜ੍ਹੋ : ਵਨਡੇ ਵਿਸ਼ਵ ਕੱਪ ਜੇਤੂ ਟੀਮ 'ਤੇ ਵਰ੍ਹੇਗਾ ਪੈਸਿਆਂ ਦਾ ਮੀਂਹ, ਬਾਕੀ ਟੀਮਾਂ ਵੀ ਪ੍ਰਾਪਤ ਕਰਨਗੀਆਂ ਮੋਟੀ ਰਕਮ

ਕਾਰ 'ਚ ਬੈਠੇ ਧੋਨੀ ਦੀ ਇਕ ਝਲਕ ਪਾਉਣ ਲਈ ਪ੍ਰਸ਼ੰਸਕ ਸੈਲਫੀ ਲੈਣ ਲਈ ਬੇਤਾਬ ਸਨ। ਇਸ ਦੌਰਾਨ ਕੁਝ ਲੋਕਾਂ ਨੇ ਸੈਲਫੀ ਵੀ ਲਈਆਂ। ਸਾਬਕਾ ਕਪਤਾਨ ਨੇ ਕੁਝ ਲੋਕਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਮੀਡੀਆ ਵਾਲਿਆਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਨਾਲ ਫੋਟੋ ਖਿਚਵਾਈ। ਮੰਨਿਆ ਜਾ ਰਿਹਾ ਹੈ ਕਿ ਉਹ ਨੈਨੀਤਾਲ ਤੋਂ 10 ਕਿਲੋਮੀਟਰ ਦੂਰ ਪੰਗੋਟ ਵਿੱਚ ਇੱਕ ਨਿੱਜੀ ਰਿਜ਼ੋਰਟ ਵਿੱਚ ਰੁਕਣਗੇ।

ਇਹ ਵੀ ਪੜ੍ਹੋ : ਲੋਕਾਂ ਦੇ ਸਿਰ ਚੜ੍ਹਿਆ ਵਿਸ਼ਵ ਕੱਪ ਫਾਈਨਲ ਦਾ ਕ੍ਰੇਜ਼, ਹੋਟਲ ਹੋਏ ਫੁੱਲ, ਅਸਮਾਨੀ ਪੁੱਜੇ ਹਵਾਈ ਕਿਰਾਏ

ਧਿਆਨ ਯੋਗ ਹੈ ਕਿ ਧੋਨੀ ਪਿਛਲੇ ਮੰਗਲਵਾਰ ਕੁਮਾਉਂ ਪਹੁੰਚੇ ਸਨ। ਅਗਲੇ ਦਿਨ ਬੁੱਧਵਾਰ ਨੂੰ ਉਹ ਅਲਮੋੜਾ ਦੇ ਆਪਣੇ ਜੱਦੀ ਪਿੰਡ ਲਵਾਲੀ (ਜੈਂਤੀ) ਗਿਆ। ਪਿੰਡ ਵਾਸੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਪਿੰਡ ਦੇ ਹਰਜਿਊ ਮੰਦਿਰ ਵਿੱਚ ਵੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਦੀ ਜੀਵਨ ਸਾਥਣ ਸਾਕਸ਼ੀ ਵੀ ਧੋਨੀ ਦੇ ਨਾਲ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News