ਰਾਫੇਲ 'ਤੇ ਨਹੀਂ ਭਾਰਤੀ ਹਵਾਈ ਫ਼ੌਜ ਦੇ ਇਸ ਲੜਾਕੂ ਜਹਾਜ਼ 'ਤੇ ਫ਼ਿਦਾ ਹੈ ਧੋਨੀ ਦਾ 'ਦਿਲ'
Thursday, Sep 10, 2020 - 04:00 PM (IST)
ਦੁਬਈ (ਭਾਸ਼ਾ) : ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੀਰਵਾਰ ਨੂੰ ਰਾਫੇਲ ਲੜਾਕੂ ਜਹਾਜ਼ਾਂ ਨੂੰ ਭਾਰਤੀ ਹਵਾਈ ਫੌਜ (ਆਈ.ਏ.ਐੱਫ.) ਦੇ ਬੇੜੇ ਵਿਚ ਸ਼ਾਮਿਲ ਕੀਤੇ ਜਾਣ ਦਾ ਸਵਾਗਤ ਕਰਦੇ ਹੋਏ ਕਿਹਾ ਕਿ 'ਆਈ.ਏ.ਐੱਫ. ਪਾਇਲਟਾਂ ਦੇ ਹੱਥਾਂ ਵਿਚ ਆ ਕੇ ਇਸ ਸ਼ਕਤੀਸ਼ਾਲੀ ਜਹਾਜ਼ ਦੀ ਮਾਰਕ ਸਮਰੱਥਾ ਹੋਰ ਵਧੇਗੀ।' ਅਜਿਹਾ ਵੀ ਸਮਾਂ ਆਉਂਦਾ ਹੈ ਜਦੋਂ ਖੇਤਰੀ ਫ਼ੌਜ ਦੇ ਇਸ ਲੈਫਟੀਨੈਂਟ ਕਰਨਲ ਲਈ ਕ੍ਰਿਕਟ ਦੂਜੇ ਸਥਾਨ 'ਤੇ ਆ ਜਾਂਦੀ ਹੈ। ਉਹ ਫੌਜ ਨਾਲ ਜੁੜੀ ਕਿਸੇ ਵੀ ਚੀਜ਼ ਨਾਲ ਬੇਹੱਦ ਜੁੜੇ ਹੋਏ ਹਨ। ਧੋਨੀ ਨੇ 5 ਰਾਫੇਲ ਲੜਾਕੂ ਜਹਾਜ਼ਾਂ ਦੇ ਅੰਬਾਲਾ ਹਵਾਈ ਥਾਂ 'ਤੇ ਇਕ ਸਮਾਰੋਹ ਵਿਚ ਰਸਮੀ ਤੌਰ 'ਤੇ ਭਾਰਤੀ ਹਵਾਈ ਫੌਜ ਦੇ 17 ਸਕਵਾਡਰਨ ਵਿਚ ਸ਼ਾਮਿਲ ਕੀਤੇ ਜਾਣ 'ਤੇ ਤੁਰੰਤ ਹੀ ਖ਼ੁਸ਼ੀ ਪ੍ਰਗਟ ਕੀਤੀ।
ਇਹ ਵੀ ਪੜ੍ਹੋ: ਖੇਡ ਜਗਤ ਨੂੰ ਵੱਡਾ ਝਟਕਾ, ਹੁਣ ਇਸ 28 ਸਾਲਾ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ
With the Final Induction Ceremony the world’s best combat proven 4.5Gen fighter plane gets the world’s best fighter pilots. In the hands of our pilots and the mix of different aircrafts with the IAF the potent bird’s lethality will only increase.
— Mahendra Singh Dhoni (@msdhoni) September 10, 2020
ਧੋਨੀ ਨੇ ਟਵੀਟ ਕੀਤਾ, 'ਯੁੱਧ ਵਿਚ ਖ਼ੁਦ ਨੂੰ ਸਾਬਤ ਕਰ ਚੁੱਕੇ ਦੁਨੀਆ ਦੇ ਸਭ ਤੋਂ ਉੱਤਮ 4.5 ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੇ ਸ਼ਾਮਲ ਹੋਣ ਨਾਲ ਹੀ ਉਨ੍ਹਾਂ ਨੂੰ ਵਿਸ਼ਵ ਦੇ ਸਭ ਤੋਂ ਉੱਤਮ ਫਾਈਟਰ ਪਾਇਲਟ ਵੀ ਮਿਲ ਗਏ ਹਨ। ਸਾਡੇ ਪਾਇਲਟਾਂ ਦੇ ਹੱਥਾਂ ਵੱਲ ਭਾਰਤੀ ਹਵਾਈ ਫੌਜ ਦੇ ਵੱਖ-ਵੱਖ ਜਹਾਜ਼ਾਂ ਦੇ ਵਿਚ ਇਸ ਸ਼ਕਤੀਸ਼ਾਲੀ ਜਹਾਜ਼ ਦੀ ਮਾਰਕ ਸਮਰੱਥਾ ਹੋਰ ਵਧੇਗੀ।' ਇਨ੍ਹਾਂ ਜਹਾਜ਼ਾਂ ਵਿਚ ਭਾਰਤੀ ਹਵਾਈ ਫੌਜ ਵਿਚ ਸ਼ਾਮਲ ਕਰਣ ਦੇ ਲਾਈ ਆਯੋਜਿਤ ਸਮਾਰੋਹ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੀ ਫਰਾਂਸੀਸੀ ਹਮ ਰੁਤਬਾ ਸਮਾਨ ਫਲੋਰੈਂਸ ਪਾਰਲੀ ਨੇ ਹਿੱਸਾ ਲਿਆ। ਹਾਲ ਹੀ ਵਿਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਧੋਨੀ ਨੇ 17 ਸਕਵਾਡਰਨ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਮੈਦਾਨ 'ਚ ਮੁੜ ਚੱਲੇਗਾ ਯੁਵਰਾਜ ਦਾ ਬੱਲਾ, ਜਲਦ ਕਰਨਗੇ ਸੰਨਿਆਸ ਤੋਂ ਵਾਪਸੀ
Wishing The Glorious 17 Squadron(Golden Arrows) all the very best and for all of us hope the Rafale beats the service record of the Mirage 2000 but Su30MKI remains my fav and the boys get new target to dogfight with and wait for BVR engagement till their upgrade to Super Sukhoi
— Mahendra Singh Dhoni (@msdhoni) September 10, 2020
ਧੋਨੀ ਨੇ ਇਕ ਹੋਰ ਟਵੀਟ ਵਿਚ ਕਿਹਾ, 'ਗੌਰਵਸ਼ਾਲੀ 17 ਸਕਵਾਡਰਨ (ਗੋਲਡਨ ਏਰੋਜ) ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਸਾਨੂੰ ਸਾਰਿਆਂ ਨੂੰ ਉਮੀਦ ਹੈ ਕਿ ਰਾਫੇਲ ਮਿਰਾਜ 2000 ਦਾ ਸੇਵਾ ਰਿਕਾਰਡ ਪਿੱਛੇ ਛੱਡਣ ਵਿਚ ਸਫ਼ਲ ਰਹੇਗਾ ਪਰ ਸੁਖੋਈ 30 ਐਮ.ਕੇ.ਆਈ. ਮੇਰਾ ਪਸੰਦੀਦਾ ਜਹਾਜ਼ ਬਣਿਆ ਰਹੇਗਾ।' ਧੋਨੀ ਅਜੇ ਦੁਬਈ ਵਿਚ ਹਨ ਅਤੇ ਆਪਣੀ ਟੀਮ ਚੇਨੱਈ ਸੁਪਰਕਿੰਗਜ਼ ਨਾਲ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀਆਂ ਤਿਆਰੀਆਂ ਵਿਚ ਲੱਗੇ ਹਨ।
ਇਹ ਵੀ ਪੜ੍ਹੋ: ਵਿਵਾਦਾਂ 'ਚ ਆਇਆ IPL 2020 ਦਾ ਥੀਮ ਸੌਂਗ, ਰੈਪਰ ਨੇ ਲਗਾਇਆ ਗਾਣਾ ਚੋਰੀ ਕਰਨ ਦਾ ਦੋਸ਼