ਧੋਨੀ NCA ''ਚ ਇਕੱਲੇ ਕਰ ਰਹੇ ਹਨ ਅਭਿਆਸ

06/18/2018 5:16:14 PM

ਨਵੀਂ ਦਿੱਲੀ— ਦੁਨੀਆ ਦੇ ਟਾਪ ਖਿਡਾਰੀ ਚੁਣੌਤੀਆਂ ਨਾਲ ਨਿਪਟਣ ਦੇ ਲਈ ਹਮੇਸ਼ਾ ਇਕੱਲੇ ਅਭਿਆਸ ਕਰਨਾ ਪਸੰਦ ਕਰਦੇ ਹਨ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਲੋਕਾਂ ਦੀ ਨਜ਼ਰਾਂ 'ਤੋਂ ਦੂਰ ਇੰਗਲੈਂਡ ਦੌਰੇ ਤੋਂ ਪਹਿਲਾਂ ਨੈਸ਼ਨਲ ਕ੍ਰਿਕਟ ਐਕਡਮੀ (ਐੱਨ.ਸੀ.ਏ) 'ਚ ਨੈੱਚ 'ਤੇ ਪਸੀਨਾ ਵਹਾਉਂਦੇ ਹੋਏ ਦੇਖੇ ਗਏ ਹਨ। ਸਚਿਨ ਤੇਂਦੁਲਕਰ ਵੀ ਆਪਣੇ ਇੰਟਰਨੈਸ਼ਨਲ ਕ੍ਰਿਕਟ ਦੇ ਆਖਰੀ ਕੁਝ ਸਾਲਾਂ 'ਚ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ 'ਚ ਖੁਦ ਹੀ ਅਭਿਆਸ ਕਰਦੇ ਸਨ ਅਤੇ ਐੱਨ.ਸੀ.ਏ. 'ਚ ਧੋਨੀ ਦਾ ਪ੍ਰੈਕਟਿਸ ਸੈਸ਼ਲ ਵੀ ਕੁਝ ਅਜਿਹਾ ਹੀ ਹੈ।

ਉਨ੍ਹਾਂ ਨੇ ਸੈਂਕੜੇ ਗੇਂਦਾਂ ਦਾ ਸਾਹਮਣਾ ਕੀਤਾ ਜਿਸ 'ਚੋਂ ਲਗਭਗ 70 ਪ੍ਰਤੀਸ਼ਤ ਥ੍ਰੋਅ -ਡਾਊਨ ਨਾਲ ਕੀਤੀ ਗਈ ਸੀ ਧੋਨੀ ਨੇ 15 ਜੂਨ ਨੂੰ ਵਨਡੇਅ ਟੀਮ ਦੇ ਖਿਡਾਰੀਆਂ ਦੇ ਨਾਲ ਯੋ-ਯੋ ਟੈਸਟ ਦਿੱਤਾ ਸੀ ਅਤੇ ਦੂਜੇ ਖਿਡਾਰੀਆਂ ਦੇ ਜਾਣ ਦੇ ਬਾਅਦ ਵੀ ਉਹ ਇੱਥੇ ਰੁਕੇ ਰਹੇ।  ਧੋਨੀ ਐੱਨ.ਸੀ.ਏ. 'ਚ ਥ੍ਰੋਅ ਡਾਊਨ ਮਾਹਰ ਰਘੂ ਅਤੇ ਤੇਜ਼ ਗੇਂਦਬਾਜ਼ ਸ਼ਰਦੂਲ ਠਾਕੁਰ ਨਾਲ ਇੱਥੇ ਪਹੁੰਚੇ ਅਤੇ ਲਗਭਗ ਢਾਈ ਘੰਟਿਆਂ ਤੱਕ ਉਨ੍ਹਾਂ ਨੇ 18 ਗਜ ਦੀ ਦੂਰੀ ਨਾਲ ਥੋਅ-ਡਾਊਨ 'ਤੇ ਅਭਿਆਸ ਕੀਤਾ, ਠਾਕੁਰ ਵੀ ਵਿਚ ਵਿਚ ਗੇਂਦਬਾਜ਼ੀ ਕਰਦੇ ਰਹੇ।

ਥੋਅ-ਡਾਊਨ 'ਚ ਹੌਲੀ-ਹੌਲੀ ਗੇਂਦ ਦੀ ਗਤੀ ਵਧਾਈ ਗਈ ਅਤੇ ਇਸ ਦਿੱਗਜ ਨੇ ਸ਼ਾਟ ਗੇਂਦ ਅਤੇ ਬੈਕ ਲੈਂਥ ਗੇਂਦਾਂ ਦਾ ਸਾਹਮਣਾ ਕੀਤਾ, ਉਨ੍ਹਾਂ ਨੇ ਕੁਝ ਗੇਂਦਾਂ ਨੂੰ ਰੱਖਿਆਤਮਕ ਤਰੀਕੇ ਨਾਲ ਖੇਡਿਆ ਤਾਂ ਕੁਝ ਦਾ ਸਾਹਮਣਾ ਉਨ੍ਹਾਂ ਨੇ ਆਤਮਵਿਸ਼ਵਾਸ ਦੇ ਨਾਲ ਅੱਗੇ ਵਧ ਕੇ ਕੀਤਾ, ਜਦੋਂ ਵੀ ਉਨ੍ਹਾਂ ਨੂੰ ਥੋੜੀ ਜਗ੍ਹਾ ਮਿਲਦੀ ਉਹ ਆਪਣੇ ਅੰਦਾਜ 'ਚ ਗੇਂਦ ਨੂੰ ਤੇਜ਼ੀ ਨਾਲ ਸੁੱਟਦੇ ਦੇਖੇ ਗਏ।


Related News