ਜਮਾ ਲਾਹ''ਤੀ ਸ਼ਰਮ, ਹੜ੍ਹ ਪੀੜਤਾਂ ਲਈ ਆ ਰਹੇ ਟਰੱਕ ਨੂੰ ਰਸਤੇ ''ਚ ਹੀ ਲੁੱਟ ਲਿਆ
Sunday, Sep 21, 2025 - 02:20 PM (IST)

ਅੰਮ੍ਰਿਤਸਰ(ਸਰਬਜੀਤ)-ਪੰਜਾਬ ਵਿਚ ਆਏ ਹੜ੍ਹ ਨੂੰ ਲੈ ਕੇ ਜਿੱਥੇ ਵੱਖ-ਵੱਖ ਸੇਵਾ ਸੁਸਾਇਟੀਆਂ, ਕਮੇਟੀਆਂ ਅਤੇ ਹੋਰ ਸਮਾਜ ਸੇਵਕਾ ਵੱਲੋਂ ਹੜ੍ਹ ਪੀੜਤਾਂ ਦੀ ਵੱਧ ਚੜ ਕੇ ਮਦਦ ਕੀਤੀ ਜਾ ਰਹੀ ਹੈ, ਉੱਥੇ ਹੀ ਦਿੱਤੇ ਜਾਣ ਵਾਲੇ ਸਮਾਨ ਦੀ ਕੁਝ ਸ਼ਰਾਰਤੀ ਅਨਸਰਾਂ ਵੱਲੋ ਦੁਰਵਰਤੋਂ ਕਰਦੇ ਹੋਏ ਹੜ ਪੀੜਤਾਂ ਕੋਲ ਸਮਾਨ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਗੱਡੀ ਰੋਕ ਕੇ ਸਮਾਨ ਖੋਹ ਕੇ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ-ਕੀ ਬਣੂ ਦੁਨੀਆ ਦਾ: ਹੁਣ ਬਜ਼ੁਰਗਾਂ ਦੀ ਹੋ ਰਹੀ ਵੀਡੀਓ ਵਾਇਰਲ
ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਾਬ ਤੋਂ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਇੱਕ ਵੀਡੀਓ ਵਾਇਰਲ ਕਰਦੇ ਹੋਏ ਕੀਤਾ। ਵਾਇਰਲ ਕੀਤੀ ਗਈ ਵੀਡੀਓ ਵਿੱਚ ਭੋਮਾ ਨੇ ਦੱਸਿਆ ਕਿ ਕਿਸ ਤਰ੍ਹਾਂ ਹੜ੍ਹ ਪੀੜਤਾਂ ਕੋਲ ਰਾਹਤ ਸਮੱਗਰੀ ਵਾਲੀ ਗੱਡੀ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਹੀ ਇੰਨਾਂ ਲੋਕਾਂ ਵੱਲੋਂ ਖੋਹ ਮਾਈ ਪਾ ਦਿੱਤੀ ਗਈ ਹੈ। ਇੰਨਾਂ ਲੋਕਾਂ ਦਾ ਹੜ੍ਹ ਪੀੜਤਾਂ ਨਾਲ ਦੂਰ ਦੂਰ ਤੋਂ ਕੋਈ ਵਾਸਤਾ ਨਹੀਂ ਹੈ ਪਰ ਇੰਨਾਂ ਪ੍ਰਵਾਸੀ ਲੋਕਾਂ ਵੱਲੋਂ ਜਬਰੀ ਇਹ ਸਾਮਾਨ ਗੱਡੀ ਵਿੱਚੋਂ ਉਤਰ ਲਿਆ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਲੋਕਾਂ ਲਈ ਬਹੁਤ ਵੱਡੀ ਬਦਨਾਮੀ ਦਾ ਘਰ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਸਕੂਲਾਂ ਨੂੰ ਲੈ ਕੇ ਵੱਡੀ ਖ਼ਬਰ, DC ਸਾਕਸ਼ੀ ਸਾਹਨੀ ਨੇ ਦਿੱਤੇ ਵੱਡੇ ਹੁਕਮ
ਮਨਜੀਤ ਸਿੰਘ ਭੋਮਾ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਗਲਤ ਢੰਗ ਨਾਲ ਵਾਇਰਲ ਕਰਕੇ ਉਲਟਾ ਪੰਜਾਬੀਆਂ ਦੀ ਬਦਨਾਮੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਹਨਾਂ ਪ੍ਰਵਾਸੀ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਲੁੱਟ ਕਸੁੱਟ ਦੀ ਜਿੰਮੇਵਾਰੀ ਪੰਜਾਬ ਵਾਸੀਆਂ ਦੇ ਸਿਰ ਬਾਹਰੀ ਲੋਕ ਪਾ ਰਹੇ ਹਨ ਜਿਸ ਨਾਲ ਸੇਵਾ ਕਰਮ ਦੇ ਬਾਵਜੂਦ ਵੀ ਪੰਜਾਬੀਆਂ ਦੀ ਬਦਨਾਮੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਸਮੇਂ ਸਿਰ ਨਾ ਰੋਕਿਆ ਤਾਂ ਇਸ ਦੇ ਨਤੀਜੇ ਮਾੜੇ ਨਿਕਲ ਸਕਦੇ ਹਨ। ਇੰਨਾਂ ਲੋਕਾਂ ਵੱਲੋਂ ਰਸਤੇ ਵਿੱਚ ਹੀ ਇਹ ਸਮਾਨ ਇਕੱਠਾ ਕਰਕੇ ਸ਼ਾਮ ਨੂੰ ਕਸਬੇ ਦੀਆਂ ਦੁਕਾਨਾਂ ਵਿੱਚ ਵੇਚ ਦਿੱਤਾ ਜਾਂਦਾ ਹੈ ਅਤੇ ਲੋੜਵੰਦਾਂ ਤੱਕ ਇਹ ਸਮਾਨ ਪਹੁੰਚਦੇ ਪਹੁੰਚਦੇ ਬਹੁਤ ਘੱਟ ਰਹਿ ਜਾਂਦਾ ਹੈ, ਜਿਸ ’ਤੇ ਕਾਬੂ ਪਾਉਣਾ ਸਮੇਂ ਦੀ ਮੁੱਖ ਲੋੜ ਹੈ।
ਇਹ ਵੀ ਪੜ੍ਹੋ- ਖੇਤਾਂ 'ਚ ਸਪ੍ਰੇਅ ਕਰਦਿਆਂ ਵਾਪਰਿਆ ਵੱਡਾ ਭਾਣਾ, ਪਿੰਡ ਦੇ 2 ਵਿਅਕਤੀਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8