ਫੈਕਟਰੀ 'ਚ ਕੰਮ ਰਹੇ ਨੌਜਵਾਨ ਦੀ ਡਿੱਗਣ ਕਾਰਨ ਮੌਤ
Friday, Sep 12, 2025 - 09:22 PM (IST)

ਜਲੰਧਰ (ਕੁੰਦਨ, ਪੰਕਜ) - ਜਲੰਧਰ ਦੀ ਗਰੋਵਰ ਕਲੋਨੀ ਨੇੜੇ ਇੱਕ ਫੈਕਟਰੀ ਵਿੱਚ ਪੇਂਟਿੰਗ ਕਰਦੇ ਸਮੇਂ ਇੱਕ ਨੌਜਵਾਨ ਦੇ ਡਿੱਗ ਕੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਬਾਵਾ ਖੇਲ ਦੇ ਏਐਸਆਈ ਨੀਲਾ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ ਹੈ। ਉਹ ਇਸ ਫੈਕਟਰੀ ਵਿੱਚ ਪੇਂਟਰ ਵਜੋਂ ਕੰਮ ਕਰਦਾ ਸੀ ਅਤੇ ਪੇਂਟਿੰਗ ਕਰਦੇ ਸਮੇਂ ਉਹ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸਦੀ ਮੌਤ ਹੋਈ। ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ ਵਾਸੀ ਜਲੰਧਰ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਜਮ੍ਹਾ ਕਰਵਾ ਦਿੱਤਾ ਹੈ।