... ਤਾਂ ਇਸ ਕਾਰਨ ਧੋਨੀ ਨੂੰ ਕੌਮਾਂਤਰੀ ਪੱਧਰ ’ਤੇ ਵਿਦਾਈ ਮੈਚ ਖੇਡਣ ਦਾ ਨਹੀਂ ਸੀ ਮਿਲਿਆ ਮੌਕਾ

06/30/2021 8:22:37 PM

ਸਪੋਰਟਸ ਡੈਸਕ— ਸਾਬਕਾ ਧਾਕੜ ਕਪਤਾਨ ਮਹਿੰਦਰ ਸਿੰਘ ਧੋਨੀ ਨੇ 2019 ਵਰਲਡ ਕੱਪ ਦੇ ਸੈਮੀਫ਼ਾਈਨਲ ’ਚ ਰਨ ਆਊਟ ਹੋਣ ਤੇ ਟੀਮ ਦੇ ਹਾਰਨ ਦੇ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਕਿਨਾਰਾ ਕਰ ਲਿਆ ਸੀ। ਇਸ ਤੋਂ ਬਾਅਦ ਅਗਸਤ 2020 ’ਚ ਉਨ੍ਹਾਂ ਨੇ ਸੋੋਸ਼ਲ ਮੀਡੀਆ ’ਤੇ ਸੰਨਿਆਸ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਿਹਾ ਸੀ ਕਿ ਉਹ ਇਕ ਮਹਾਨ ਵਿਦਾਈ ਦੇ ਪਾਤਰ ਸਨ। ਹੁਣ ਸਾਬਕਾ ਚੋਣਕਰਤਾ ਸਰਨਦੀਪ ਸਿੰਘ ਨੇ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਧੋਨੀ ਨੂੰ ਵਿਦਾਈ ਮੈਚ ਕਿਉਂ ਨਹੀਂ ਖੇਡਣ ਨੂੰ ਮਿਲਿਆ।
ਇਹ ਵੀ ਪੜ੍ਹੋ : ਪਾਕਿ ਦੇ ਲਈ ਕਿਸੇ ਵੀ ਸਥਾਨ 'ਤੇ ਬੱਲੇਬਾਜ਼ੀ ਕਰਨ ਨੂੰ ਤਿਆਰ : ਸੋਹੇਲ

PunjabKesariਭਾਰਤ ਦੇ ਸਾਬਕਾ ਚੋਣਕਰਤਾ ਸਰਨਦੀਪ ਸਿੰਘ ਨੇ ਧੋਨੀ ਦੇ ਸੰਨਿਆਸ ’ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਧੋਨੀ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੇ ਵਰਲਡ ਕੱਪ 2020 ’ਚ ਖੇਡਣਾ ਚਾਹੁਦੇ ਸਨ ਜੋ ਆਸਟਰੇਲੀਆ ’ਚ ਹੋਣਾ ਸੀ ਪਰ ਉਹ ਕੋਵਿਡ-19 ਮਹਾਮਾਰੀ ਕਾਰਨ ਮੁਲਤਵੀ ਹੋ ਗਿਆ। ਇਕ ਮੀਡੀਆ ਹਾਊਸ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ, ਜੇਕਰ ਪਿਛਲੇ ਸਾਲ ਵਰਲਡ ਕੱਪ ਖੇਡਿਆ ਗਿਆ ਹੁੰਦਾ ਤਾਂ ਧੋਨੀ ਉਸ ’ਚ ਜ਼ਰੂਰ ਖੇਡਦੇ ਤੇ ਉਨ੍ਹਾਂ ਦਾ ਫ਼ੇਅਰਵੈੱਲ ਮੈਚ ਹੁੰਦਾ।
ਇਹ ਵੀ ਪੜ੍ਹੋ : WWE ਸੁਪਰਸਟਾਰ ਮੇਲਿਸਾ ਕੋਟਸ ਦਾ ਅਚਾਨਕ ਹੋਇਆ ਦਿਹਾਂਤ, ਰੈਸਲਿੰਗ ਜਗਤ ’ਚ ਸੋਗ ਦੀ ਲਹਿਰ

PunjabKesariਜਦੋਂ ਧੋਨੀ ਨੇ ਕੌਮਾਂਤਰੀ ਸਰਕਟ ਤੋਂ ਵਿਦਾਈ ਲੈਣ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਤੇ ਭਾਰਤੀ ਟੀਮ ਦੇ ਸਾਥੀ ਸੁਰੇਸ਼ ਰੈਨਾ ਵੀ ਸਨ। ਦਰਅਸਲ ਇਹ ਦੋਵੇਂ ਉਸ ਸਮੇਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਇੰਡੀਅਨ ਪ੍ਰੀਮੀਅਰ ਲੀਗ 2020 ਕੈਂਪ ’ਚ ਇਕੱਠੇ ਸਨ। ਪ੍ਰਸ਼ੰਸਕਾਂ ਦੀ ਖ਼ੁਸ਼ੀ ਤੇ ਉਤਸ਼ਾਹ ਲਈ ਧੋਨੀ ਅਜੇ ਵੀ ਇੰਡੀਅਨ ਪ੍ਰੀਮੀਅਰ ਲੀਗ ’ਚ ਆਪਣੀ ਫ੍ਰੈਂਚਾਈਜ਼ੀ ਸੀ. ਐੱਸ. ਕੇ. ਲਈ ਖੇਡਦੇ ਹਨ। ਦਰਅਸਲ ਉਹ ਇੰਡੀਅਨ ਟੀ-20 ਲੀਗ ਦੀ ਸ਼ੁਰੂਆਤ ਤੋਂ ਹੀ ਚੇਨਈ ਬਿ੍ਰਗੇਡ ਦੀ ਅਗਵਾਈ ਕਰ ਰਹੇ ਹਨ। ਉਹ ਯੂ. ਏ. ਈ. ’ਚ ਇੰਡੀਅਨ ਪ੍ਰੀਮੀਅਰ ਲੀਗ 2021 ਦੇ ਦੂਜੇ ਪੜਾਅ ’ਚ ਇਕ ਵਾਰ ਫਿਰ ਆਪਣੀ ਟੀਮ ਦਾ ਮਾਰਗਦਰਸ਼ਨ ਕਰਦੇ ਦਿਖਾਈ ਦੇਣਗੇ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News