MS ਧੋਨੀ ਦੇ ਮਾਤਾ-ਪਿਤਾ ਨੇ ਦਿੱਤੀ ਕੋਰੋਨਾ ਨੂੰ ਮਾਤ, ਹਸਪਤਾਲ ਤੋਂ ਪਰਤੇ ਘਰ

Friday, Apr 30, 2021 - 11:58 AM (IST)

ਰਾਂਚੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਕੋਰੋਨਾ ਨੂੰ ਮਾਤ ਕੇ ਘਰ ਪਰਤ ਆਏ ਹਨ। ਉਨ੍ਹਾਂ ਨੂੰ ਰਾਂਚੀ ਦੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕੋਵਿਡ-19 ਪਾਜ਼ੇਟਿਵ ਆਉਣ ਮਗਰੋਂ 20 ਅਪ੍ਰੈਲ ਨੂੰ ਧੋਨੀ ਦੇ ਮਾਤਾ-ਪਿਤਾ ਨੂੰ ਬਰੀਆਤੂ ਸਥਿਤ ਪਲਸ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਇਲਾਜ ਦੇ ਬਾਅਦ ਦੋਵਾਂ ਦੀ ਰਿਪੋਰਟ ਨੈਗੇਟਿਵ ਆਉਣ ’ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਹਸਪਤਾਲ ਮੁਤਾਬਕ ਇੰਫੈਕਸ਼ਨ ਫੇਫੜਿਆਂ ਤੱਕ ਨਹੀਂ ਪਹੁੰਚਿਆ ਸੀ, ਜਿਸ ਕਾਰਨ ਧੋਨੀ ਦੇ ਮਾਤਾ-ਪਿਤਾ ਜਲਦ ਠੀਕ ਹੋ ਗਏ ਹਨ।

ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ’ਚ ਅੱਗੇ ਆਏ ਸਚਿਨ ਤੇਂਦੁਲਕਰ, ਦਾਨ ਕੀਤੇ 1 ਕਰੋੜ ਰੁਪਏ

ਧੋਨੀ ਇਨ੍ਹੀਂ ਦਿਨੀਂ ਇੰਡੀਅਨ ਪ੍ਰੀਮੀਅਰ ਲੀਗ ਵਿਚ ਖੇਡ ਰਹੇ ਹਨ। ਬੁੱਧਵਾਰ ਰਾਤ ਦਿਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਉਨ੍ਹਾਂ ਦੀ ਟੀਮ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾ ਨਾਲ ਹਰਾਇਆ। ਇਸ ਜਿੱਤ ਦੇ ਨਾਲ ਚੇਨਈ ਸੁਪਰ ਕਿੰਗਜ਼ ਅੰਕ ਸੂਚੀ ਵਿਚ ਟਾਪ ’ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ : IPL 2021: ਰਾਜਸਥਾਨ ਰਾਇਲਜ਼ ਨੇ ਭਾਰਤ ਦੀ ਮਦਦ ਲਈ ਕੋਵਿਡ ਰਾਹਤ ਫੰਡ ’ਚ ਦਾਨ ਕੀਤੇ 7.5 ਕਰੋੜ ਰੁਪਏ


cherry

Content Editor

Related News