ਮੁੰਬਈ ਨੂੰ ਹਰਾ ਕੇ ਮਹਾਰਾਸ਼ਟਰ ਸੈਮੀਫਾਈਨਲ ''ਚ

02/22/2018 5:01:41 AM

ਨਵੀਂ ਦਿੱਲੀ—ਮਹਾਰਾਸ਼ਟਰ ਨੇ ਆਪਣਾ ਜ਼ਬਰਦਸਤ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਓਪਨਰ ਸ਼੍ਰੀਕਾਂਤ ਮੁੰਡੇ ਦੀ 70 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਮੁੰਬਈ ਨੂੰ 7 ਵਿਕਟਾਂ ਨਾਲ ਹਰਾ ਕੇ ਵਿਜੇ ਹਜ਼ਾਰੇ ਟਰਾਫੀ ਇਕ ਦਿਨਾ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। 
ਮੁੰਬਈ ਦੀ ਟੀਮ ਪਾਲਮ ਮੈਦਾਨ ਵਿਚ ਖੇਡੇ ਗਏ ਇਸ ਮੁਕਾਬਲੇ 'ਚ ਆਪਣੀਆਂ 4 ਵਿਕਟਾਂ 94 ਦੌੜਾਂ 'ਤੇ ਗੁਆਉਣ ਤੋਂ ਬਾਅਦ ਫਿਰ ਸੰਭਲ ਨਹੀਂ ਸਕੀ ਅਤੇ 50 ਓਵਰਾਂ 'ਚ 9 ਵਿਕਟਾਂ 'ਤੇ 222 ਦੌੜਾਂ ਹੀ ਬਣਾ ਸਕੀ। ਮਹਾਰਾਸ਼ਟਰ ਨੇ 46.5 ਓਵਰਾਂ 'ਚ 224 ਦੌੜਾਂ ਬਣਾ ਕੇ ਇਕਤਰਫਾ ਜਿੱਤ ਹਾਸਲ ਕਰ ਲਈ।

 


Related News