ਪੰਜਾਬ ਵਿਰੁੱਧ ਮਹਾਰਾਸ਼ਟਰ 178 ਦੌੜਾਂ ''ਤੇ ਆਲ ਆਊਟ

11/03/2018 2:28:00 AM

ਜਲੰਧਰ— ਪੰਜਾਬ ਦੇ ਇਕਜੋਤ ਥਿੰਦ ਤੇ ਨਿਖਿਲ ਚੌਧਰੀ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪਟਿਆਲਾ ਦੇ ਧਰੁਵ ਪਾਂਡਵ ਸਟੇਡੀਅਮ ਵਿਚ ਸ਼ੁਰੂ ਹੋਏ ਕਰਨਲ ਸੀ. ਕੇ. ਨਾਇਡੂ ਟਰਾਫੀ ਵਿਚ ਮਹਾਰਾਸ਼ਟਰ ਦੀ ਟੀਮ ਪਹਿਲੀ ਪਾਰੀ ਵਿਚ ਸਿਰਫ 178 ਦੌੜਾਂ 'ਤੇ ਢੇਰ ਹੋ ਗਈ ਜਦਕਿ ਪੰਜਾਬ ਦੀ ਟੀਮ  ਨੇ  ਦਿਨ ਦੀ ਖੇਡ ਖਤਮ ਹੋਣ ਤਕ ਆਪਣੀ ਪਹਿਲੀ ਪਾਰੀ ਵਿਚ ਇਕ ਵਿਕਟ ਦੇ ਨੁਕਸਾਨ 'ਤੇ 100 ਦੌੜਾਂ ਬਣਾ ਲਈਆਂ ਹਨ। 
ਇਸ ਵਿਚ ਇਕਜੋਤ ਥਿੰਦ 2 ਦੌੜਾਂ ਬਣਾ ਕੇ ਮੋਹਸਿਨ ਸਯੱਦ ਦੀ ਗੇਂਦ 'ਤੇ ਆਊਟ ਹੋਇਆ ਜਦਕਿ ਮਨਸਾਬ ਗਿੱਲ 7 ਚੌਕਿਆਂ ਦੀ ਮਦਦ ਨਾਲ 49 ਤੇ ਹਿਮਾਂਸ਼ੂ ਸ਼ਰਮਾ 6 ਚੌਕੇ ਲਾ ਕੇ 38 ਦੌੜਾਂ 'ਤੇ ਅਜੇਤੂ ਹੈ।


Related News