ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਸਪੀਡ ਚੈੱਸ ਦੇ ਸੈਮੀਫਾਈਨਲ ’ਚ
Saturday, Dec 05, 2020 - 03:29 AM (IST)
ਨਾਰਵੇ (ਨਿਕਲੇਸ਼ ਜੈਨ)- ਵਿਸ਼ਵ ਸ਼ਤਰੰਜ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ 2 ਦਿਨ ਪਹਿਲਾਂ ਸਕੀਲਿੰਗ ਓਪਨ ’ਚ ਅਮਰੀਕਾ ਦੇ ਵੇਸਲੀ ਸੋ ਦੇ ਹੱਥੋਂ ਮਿਲੀ ਹਾਰ ਨੂੰ ਪਿੱਛੇ ਛੱਡਦੇ ਹੋਏ ਸਪੀਡ ਚੈੱਸ ਸ਼ਤਰੰਜ ਦੇ ਸੈਮੀਫਾਈਨਲ ’ਚ ਜਗਾ ਬਣਾ ਲਈ ਹੈ। ਉਸ ਨੇ ਕੁਆਰਟਰ ਫਾਈਨਲ ਮੁਕਾਬਲੇ ’ਚ ਰੂਸ ਦੇ ਗ੍ਰੈਂਡਮਾਸਟਰ ਅਟੇਰਮਿਵ ਬਲਾਦੀਸਲਾਵ ਨੂੰ 13.5-9.5 ਦੇ ਅੰਤਰ ਨਾਲ ਹਰਾਉਂਦੇ ਹੋਏ ਮੈਚ ਆਪਣੇ ਨਾਂ ਕੀਤਾ। ਦੋਨਾਂ ਵਿਚਾਲੇ ਕੁੱਲ 23 ਮੁਕਾਬਲੇ ਖੇਡੇ ਗਏ ਅਤੇ ਵੱਡੀ ਗੱਲ ਇਹ ਰਹੀ ਕਿ ਪਹਿਲੇ ਹੀ ਮੈਚ ’ਚ ਕਾਰਲਸਨ ਨੂੰ ਹਾਰ ਦਾ ਸਾਹਮਣਾ ਕਰਨਾ ਿਪਆ। ਕਈ ਵਾਰ ਇਸ ਤਰਵਾਂ ਦੇ ਮੌਕੇ ਆਏ ਜਦੋਂ ਅਟੇਰਮਿਵ ਨੇ ਆਪਣੀ ਵਧੀਆ ਖੇਡ ਨਾਲ ਕਾਰਲਸਨ ਨੂੰ ਹੈਰਾਨ ਕਰਦੇ ਹੋਏ ਮੈਚ ਹੱਥੋਂ ਖੋਹ ਲਿਆ। ਕੁੱਲ ਮਿਲਾ ਕੇ ਕਾਰਲਸਨ ਹੀ ਮੈਚ ਜੇਤੂ ਰਿਹਾ।
ਇਹ ਵੀ ਪੜ੍ਹੋ : ਜਡੇਜਾ ਨੇ ਤੋੜਿਆ ਧੋਨੀ ਦਾ ਰਿਕਾਰਡ, 7ਵੇਂ ਨੰਬਰ 'ਤੇ ਖੇਡੀ ਸਭ ਤੋਂ ਵੱਡੀ ਪਾਰੀ
ਸੈਮੀਫਾਈਨਲ ’ਚ ਕਾਰਲਸਨ ਦਾ ਮੁਕਾਬਲਾ ਫਰਾਂਸ ਦੇ ਮਕਸੀਵ ਲਾਗਰੇਵ ਨਾਲ ਹੋਵੇਗਾ ਜਿਸ ਨੇ ਕੁਆਰਟਰ ਫਾਈਨਲ ’ਚ ਅਮੇਰਨੀਆ ਦੇ ਲੇਵੋਨ ਅਰੋਨੀਅਨ ਨੂੰ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ।
ਨੋਟ- ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਸਪੀਡ ਚੈੱਸ ਦੇ ਸੈਮੀਫਾਈਨਲ ’ਚ । ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ