ਮੈਡ੍ਰਿਡ ਓਪਨ : ਅਲਕਾਰਾਜ਼ ਪਹਿਲੇ ਦੌਰ 'ਚ ਉਲਟਫੇਰ ਦਾ ਸ਼ਿਕਾਰ ਹੋਣ ਤੋਂ ਬਚੇ

Sunday, Apr 30, 2023 - 05:52 PM (IST)

ਮੈਡਰਿਡ : ਸਪੇਨ ਦੇ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਜ਼ ਮੈਡ੍ਰਿਡ ਓਪਨ ਦੇ ਪਹਿਲੇ ਦੌਰ ਵਿੱਚ ਫਿਨਲੈਂਡ ਦੇ 41ਵਾਂ ਦਰਜਾ ਪ੍ਰਾਪਤ ਏਮਿਲ ਰੁਸੁਵੂਓਰੀ ਹੱਥੋਂ  ਉਲਟਫੇਰ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਏ। ਅਗਲੇ ਮਹੀਨੇ 20 ਸਾਲ ਦੇ ਹੋਣ ਵਾਲੇ ਅਲਕਾਰਜ਼ ਨੇ ਇਹ ਮੈਚ 2.6, 6.4, 6.2 ਨਾਲ ਜਿੱਤਿਆ। ਹੁਣ ਉਸ ਦਾ ਸਾਹਮਣਾ ਗ੍ਰਿਗੋਰ ਦਿਮਿਤਰੋਵ ਨਾਲ ਹੋਵੇਗਾ ਜਿਸ ਨੇ ਗ੍ਰੇਗੋਇਰ ਬਰੇ ਨੂੰ 6.0, 5.7, 6.3 ਨਾਲ ਹਰਾਇਆ ਸੀ। 5ਵਾਂ ਦਰਜਾ ਪ੍ਰਾਪਤ ਆਂਦਰੇ ਰੁਬਲੇਵ ਨੇ ਸਟੈਨ ਵਾਵਰਿੰਕਾ ਨੂੰ 7.5, 6.4 ਨਾਲ ਹਰਾਇਆ। ਮਹਿਲਾ ਵਰਗ ਵਿੱਚ ਨੰਬਰ ਇੱਕ ਖਿਡਾਰਨ ਇੰਗਾ ਸਵਿਤੇਕ ਨੇ ਆਸਟਰੀਆ ਦੀ ਜੂਲੀਆ ਗ੍ਰੇਬਰ ਨੂੰ 6.3, 6.2 ਨਾਲ ਹਰਾਇਆ।


Tarsem Singh

Content Editor

Related News