ਮੱਧ ਪ੍ਰਦੇਸ਼ ਨੇ ਮੁੰਬਈ ਨੂੰ ਹਰਾ ਕੇ ਜਿੱਤਿਆ ਰਣਜੀ ਟਰਾਫ਼ੀ ਦਾ ਖ਼ਿਤਾਬ

06/26/2022 4:37:03 PM

ਭੋਪਾਲ- ਮੱਧ ਪ੍ਰਦੇਸ਼ ਨੇ ਘਰੇਲੂ ਕ੍ਰਿਕਟ ਟੂਰਨਾਮੈਂਟ ਰਣਜੀ ਟਰਾਫ਼ੀ ਨੂੰ ਆਪਣੇ ਨਾਂ ਕਰ ਲਿਆ ਹੈ। ਬੈਂਗਲੁਰੂ 'ਚ ਖੇਡੇ ਗਏ ਫਾਈਨਲ ਮੁਕਾਬਲੇ 'ਚ ਮੱਧ ਪ੍ਰਦੇਸ਼ ਨੇ 41 ਵਾਰ ਦੀ ਚੈਂਪੀਅਨ ਮੁੰਬਈ ਨੂੰ 6 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਖ਼ਿਤਾਬ ਆਪਣੇ ਨਾਂ ਕੀਤਾ ਹੈ।

ਜਿੱਤ ਦੇ ਨਾਲ ਹੀ ਖ਼ਤਮ ਹੋਇਆ 88 ਸਾਲ ਦਾ ਸੋਕਾ
ਆਖ਼ਰੀ ਦਿਨ ਮੁੰਬਈ ਨੇ ਮੱਧ ਪ੍ਰਦੇਸ਼ ਦੇ ਸਾਹਮਣੇ ਜਿੱਤ ਲਈ 108 ਦੌੜਾਂ ਦਾ ਟੀਚਾ ਰੱਖਿਆ ਜਿਸ ਨੂੰ ਟੀਮ ਨੇ 29.5 ਓਵਰ 'ਚ ਹੀ ਹਾਸਲ ਕਰ ਲਿਆ। ਮੱਧ ਪ੍ਰਦੇਸ਼ ਦੀ ਇਸ ਜਿੱਤ ਦੇ ਹੀਰੋ ਯਸ਼ ਦੁਬੇ, ਸ਼ੁਭਮ ਸ਼ਰਮਾ ਤੇ ਰਜਤ ਪਾਟੀਦਾਰ ਰਹੇ ਹਨ ਜਿਨ੍ਹਾਂ ਨੇ ਪਹਿਲੀ ਪਾਰੀ 'ਚ ਸੈਂਕੜੇ ਜੜ ਕੇ ਟੀਮ ਨੂੰ ਬੜ੍ਹਤ ਦਿਵਾਈ ਸੀ। ਖ਼ਿਤਾਬ ਜਿੱਤ ਕੇ ਮੱਧ ਪ੍ਰਦੇਸ਼ ਨੇ 88 ਸਾਲਾਂ ਦਾ ਸੋਕਾ ਖ਼ਤਮ ਕੀਤਾ ਹੈ।

ਇਨ੍ਹਾਂ ਖਿਡਾਰੀਆਂ ਨੇ ਨਿਭਾਈ ਅਹਿਮ ਭੂਮਿਕਾ
ਐੱਮ. ਪੀ. ਨੇ 108 ਦੌੜਾਂ ਦੇ ਆਸਾਨ ਟੀਚੇ ਦਾ ਪਿੱਛਾ 30ਵੇਂ ਓਵਰ ਦੀ ਇਕ ਗੇਂਦ ਰਹਿੰਦੇ ਹੀ ਕਰ ਲਿਆ। ਹਿਮਾਂਸ਼ੂ ਨੇ ਇਸ ਦੌਰਾਨ 37 ਤਾਂ ਸ਼ੁਭਮ ਤੇ ਪਾਟੀਦਾਰ ਨੇ 30-30 ਦੌੜਾਂ ਦੀ ਪਾਰੀ ਖੇਡੀ। ਪਾਟੀਦਾਰ ਨੇ ਵਿਨਿੰਗ ਸ਼ਾਟ ਲਗਾ ਕੇ ਮੱਧ ਪ੍ਰਦੇਸ਼ ਨੂੰ ਰਣਜੀ ਟਰਾਫ਼ੀ ਦਾ ਨਵਾਂ ਬਾਦਸ਼ਾਹ ਬਣਾ ਦਿੱਤਾ।


Tarsem Singh

Content Editor

Related News