ਪੰਤ ''ਤੇ ਤਲਖ਼ ਹੋਏ ਮਦਨ ਲਾਲ, ਕਿਹਾ- ਉਸ ਨੂੰ ਸੋਚਣ ਲਈ ਪਲੇਇੰਗ-11 ਤੋਂ ਬਾਹਰ ਕਰੋ

01/10/2022 11:48:22 AM

ਸਪੋਰਟਸ ਡੈਸਕ- ਜੋਹਾਨਿਸਬਰਗ ਦੇ ਵਾਂਡਰਸ ਮੈਦਾਨ 'ਤੇ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ਾਂ ਦੇ ਖ਼ਿਲਾਫ਼ ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਤੇ ਅਜਿੰਕਯ ਰਹਾਣੇ ਨੇ ਟੀਮ ਇੰਡੀਆ ਨੂੰ ਚੰਗੀ ਸ਼ੁਰੂਆਤ ਦਿੱਤੀ ਸੀ ਪਰ ਉਨ੍ਹਾਂ ਦੇ ਵਿਕਟ ਡਿੱਗਣ ਦੇ ਬਾਅਦ ਕ੍ਰੀਜ਼ 'ਤੇ ਆਏ ਰਿਸ਼ਭ ਪੰਤ 'ਤੇ ਸਾਰੀਆਂ ਦੀਆਂ ਨਿਗਾਹਾਂ ਟਿੱਕ ਗਈਆਂ।

ਇਹ ਵੀ ਪੜ੍ਹੋ : ਬੋਪੰਨਾ-ਰਾਮਨਾਥਨ ਦਾ ਕਮਾਲ, ਜਿੱਤਿਆ ਐਡੀਲੇਡ ਪੁਰਸ਼ ਡਬਲਜ਼ ਖ਼ਿਤਾਬ

ਉਮੀਦ ਸੀ ਕਿ ਉਹ ਸਕੋਰ ਬਣਾ ਕੇ ਟੀਮ ਇੰਡੀਆ ਨੂੰ ਚੰਗੀ ਸਥਿਤੀ 'ਚ ਲੈ ਜਾਣਗੇ ਪਰ ਉਨ੍ਹਾਂ ਦਾ ਇਕ ਗ਼ਲਤ ਸ਼ਾਟ ਸਾਹਮਣੇ ਆਇਆ ਤੇ ਪਵੇਲੀਅਨ ਪਰਤ ਗਿਆ। ਪੰਤ ਦੇ ਵਿਵਹਾਰ ਦੀ ਕਾਫ਼ੀ ਆਲੋਚਨਾ ਹੋਈ। ਹੁਣ ਸਾਬਕਾ ਕ੍ਰਿਕਟਰ ਮਦਨ ਲਾਲ ਨੇ ਵੀ ਕਿਹਾ ਹੈ ਕਿ ਚੰਗਾ ਹੈ ਕਿ ਪੰਤ ਨੂੰ ਇਕ ਮੈਚ ਲਈ ਬਾਹਰ ਕਰ ਦਿੱਤਾ ਜਾਵੇ। ਮਦਨ ਲਾਲ ਨੇ ਇਕ ਚੈਨਲ ਨਾਲ ਗੱਬਲਾਤ ਦੇ ਦੌਰਾਨ ਕਿਹਾ ਕਿ ਕੋਈ ਸ਼ੱਕ ਨਹੀਂ ਹੈ ਕਿ ਪੰਤ ਮੈਚ ਜੇਤੂ ਖਿਡਾਰੀ ਹਨ, ਪਰ ਉਹ ਉਸ ਤਰ੍ਹਾਂ ਨਾਲ ਬੱਲੇਬਾਜ਼ੀ ਨਹੀਂ ਕਰ ਸਕਦਾ ਜਿਸ ਤਰ੍ਹਾਂ ਉਸ ਨੇ ਦੂਜੀ ਪਾਰੀ 'ਚ ਕੀਤਾ ਸੀ।

PunjabKesari

ਉਸ ਨੂੰ ਅੱਗੇ ਕਿਸ ਤਰ੍ਹਾਂ ਦੀ ਬੱਲੇਬਾਜ਼ੀ ਕਰਨੀ ਹੈ, ਇਸ ਬਾਰੇ ਸੋਚਣ ਲਈ ਇਕ ਬ੍ਰੇਕ ਦਿੱਤਾ ਜਾਣਾ ਚਾਹੀਦਾ ਹੈ। 1983 ਵਿਸ਼ਵ ਕੱਪ ਜੇਤੂ ਨੇ ਇਹ ਵੀ ਕਿਹਾ ਕਿ ਰਿਧੀਮਾਨ ਸਾਹਾ ਆਪਣੇ ਮੌਕੇ ਦਾ ਇੰਤਜ਼ਾਰ ਕਰ ਰਹੇ ਹਨ ਤੇ ਉਹ ਪੰਤ ਨਾਲੋਂ ਜ਼ਿਆਦਾ ਸਮਝਦਾਰ ਬੱਲੇਬਾਜ਼ ਹਨ। ਇਸ ਲਈ ਪੰਤ ਨੂੰ ਬ੍ਰੇਕ ਦਿੱਤਾ ਜਾਵੇ ਤੇ ਉਨ੍ਹਾਂ ਦੀ ਜਗ੍ਹਾ ਸਾਹਾ ਨੂੰ ਮੌਕਾ ਮਿਲੇ। ਸਾਹਾ ਇਕ ਚੰਗਾ ਵਿਕਟਕੀਪਰ ਵੀ ਹੈ।

ਇਹ ਵੀ ਪੜ੍ਹੋ : ਭਾਰਤੀ ਟੀਮ ਨੇ ਤੀਜੇ ਟੈਸਟ ਤੋਂ ਪਹਿਲਾਂ ਸ਼ੁਰੂ ਕੀਤਾ ਅਭਿਆਸ

ਜ਼ਿਕਰਯੋਗ ਹੈ ਕਿ ਪੰਤ ਨੇ ਆਸਟਰੇਲੀਆ ਦੇ ਗਾਬਾ ਮੈਦਾਨ 'ਤੇ ਅਜੇਤੂ 89 ਦੌੜਾਂ ਦੀ ਪਾਰੀ ਖੇਡ ਕੇ ਟੀਮ ਇੰਡੀਆ ਨੂੰ ਮੈਚ ਜਿੱਤਵਾਇਆ ਸੀ। ਗਾਬਾ ਤੋਂ ਪਹਿਲਾਂ ਉਨ੍ਹਾਂ ਨੇ ਸਿਡਨੀ 'ਚ ਵੀ 97 ਦੌੜਾਂ ਬਣਾਈਆਂ ਸਨ ਤੇ ਅਸ਼ਵਿਨ, ਵਿਹਾਰੀ ਦੇ ਨਾਲ ਟੈਸਟ ਡਰਾਅ ਕਰਵਾਇਆ ਸੀ। ਪਰ ਇਸ ਤੋਂ ਬਾਅਦ 13 ਪਾਰੀਆਂ 'ਚ ਉਹ 250 ਦੌੜਾਂ ਹੀ ਬਣਾ ਸਕੇ ਜਿਸ 'ਚ ਇਕ ਅਰਧ ਸੈਂਕੜਾ ਸ਼ਾਮਲ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News