ਰੈਪਰ ਬਾਦਸ਼ਾਹ ਤੇ ਸਤਿੰਦਰ ਸਰਤਾਜ ਦੇ ਗਾਣਿਆਂ 'ਤੇ ਖ਼ੂਬ ਨੱਚੇ MS ਧੋਨੀ ਅਤੇ ਹਾਰਦਿਕ ਪੰਡਯਾ (ਵੀਡੀਓ)

Monday, Nov 28, 2022 - 11:26 AM (IST)

ਰੈਪਰ ਬਾਦਸ਼ਾਹ ਤੇ ਸਤਿੰਦਰ ਸਰਤਾਜ ਦੇ ਗਾਣਿਆਂ 'ਤੇ ਖ਼ੂਬ ਨੱਚੇ MS ਧੋਨੀ ਅਤੇ ਹਾਰਦਿਕ ਪੰਡਯਾ (ਵੀਡੀਓ)

ਨਵੀਂ ਦਿੱਲੀ (ਏਜੰਸੀ)- ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੁਬਈ 'ਚ ਜਨਮਦਿਨ ਦੀ ਪਾਰਟੀ 'ਚ ਆਪਣੀ ਪਤਨੀ ਸਾਕਸ਼ੀ, ਸਟਾਰ ਆਲਰਾਊਂਡਰ ਹਾਰਦਿਕ ਪੰਡਯਾ, ਰੈਪਰ ਬਾਦਸ਼ਾਹ ਅਤੇ ਹੋਰਾਂ ਨਾਲ ਮਸਤੀ ਕਰਦੇ ਨਜ਼ਰ ਆਏ। ਉਥੇ ਹੀ ਸਤਿੰਦਰ ਸਰਤਾਜ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੇ ਗਾਣਿਆਂ 'ਤੇ ਵੀ ਹਾਰਦਿਕ ਪੰਡਯਾ ਅਤੇ ਮਹਿੰਦਰ ਸਿੰਘ ਧੋਨੀ ਜੰਮ ਕੇ ਡਾਂਸ ਕਰਦੇ ਹੋਏ ਨਜ਼ਰ ਆਏ। ਇਸ ਵੀਡੀਓ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਅਮਰੀਕਾ ਦੇ ਮੈਰੀਲੈਂਡ 'ਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਬਿਜਲੀ ਦੀਆਂ ਤਾਰਾਂ 'ਚ ਫਸਿਆ ਜਹਾਜ਼ (ਵੀਡੀਓ)

 

 
 
 
 
 
 
 
 
 
 
 
 
 
 
 
 

A post shared by Satinder Sartaaj (@satindersartaaj)

ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇੱਕ ਵੀਡੀਓ ਵਿੱਚ ਹਾਰਦਿਕ ਅਤੇ ਧੋਨੀ ਰੈਪਰ ਦੇ ਸਭ ਤੋਂ ਮਸ਼ਹੂਰ ਟਰੈਕਾਂ ਵਿੱਚੋਂ ਇੱਕ 'ਤੇ ਬਾਦਸ਼ਾਹ ਦੇ ਨਾਲ ਇੱਕ ਘੇਰੇ ਵਿਚ ਖੜ੍ਹੇ ਹੋ ਕੇ ਪੈਰ ਹਿਲਾਉਂਦੇ ਹੋਏ ਦਿਖਾਈ ਦਿੱਤੇ। ਆਪਣੇ ਡਾਂਸ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਤੋਂ ਇਲਾਵਾ, ਅਨੁਭਵੀ ਕ੍ਰਿਕਟਰ ਨੂੰ ਵੀਡੀਓ ਵਿੱਚ ਗਾਉਂਦੇ ਹੋਏ ਵੀ ਦੇਖਿਆ ਗਿਆ। 2011 ਵਨਡੇ ਵਿਸ਼ਵ ਕੱਪ ਜੇਤੂ ਕਪਤਾਨ ਨੇ ਕੁਝ ਸਮੇਂ ਲਈ ਡੀਜੇ ਵੀ ਵਜਾਇਆ। ਨਿਊਜ਼ੀਲੈਂਡ 'ਤੇ ਟੀ-20 ਸੀਰੀਜ਼ ਜਿੱਤਣ ਲਈ ਭਾਰਤੀ ਟੀਮ ਦੀ ਸਫਲਤਾਪੂਰਵਕ ਅਗਵਾਈ ਕਰਨ ਤੋਂ ਬਾਅਦ, ਹਾਰਦਿਕ ਨੂੰ ਚੱਲ ਰਹੇ ਵਨਡੇ ਮੈਚਾਂ ਲਈ ਬ੍ਰੇਕ ਦਿੱਤਾ ਗਿਆ ਹੈ। ਸ਼ਿਖਰ ਧਵਨ 50 ਓਵਰਾਂ ਦੇ ਅਸਾਈਨਮੈਂਟ ਵਿੱਚ ਭਾਰਤੀ ਟੀਮ ਦੀ ਅਗਵਾਈ ਕਰ ਰਹੇ ਹਨ। ਧੋਨੀ ਨੂੰ ਚੇਨਈ ਸੁਪਰ ਕਿੰਗਜ਼ ਨੇ ਬਰਕਰਾਰ ਰੱਖਿਆ ਹੈ ਅਤੇ ਉਹ IPL 2023 ਵਿੱਚ ਉਨ੍ਹਾਂ ਦੀ ਅਗਵਾਈ ਕਰਨਾ ਜਾਰੀ ਰੱਖਣਗੇ।

 

ਇਹ ਵੀ ਪੜ੍ਹੋ: ਕੁਵੈਤ 'ਚ ਭਾਰਤੀ ਮਕੈਨੀਕਲ ਇੰਜੀਨੀਅਰ ਦੀ ਕਿਸਮਤ ਨੇ ਮਾਰਿਆ ਪਲਟਾ, ਰਾਤੋ-ਰਾਤ ਬਣਿਆ ਕਰੋੜਪਤੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News