LSG vs DC : ਮੈਚ ਤੋਂ ਪਹਿਲਾਂ ਇਨ੍ਹਾਂ ਖ਼ਾਸ ਗੱਲਾਂ ’ਤੇ ਮਾਰੋ ਨਜ਼ਰ, ਇਹ ਹੋ ਸਕਦੀ ਹੈ ਪਲੇਇੰਗ 11
Thursday, Apr 07, 2022 - 03:43 PM (IST)
ਸਪੋਰਟਸ ਡੈਸਕ : ਲਖਨਊ ਸੁਪਰ ਜਾਇੰਟਸ ਤੇ ਦਿੱਲੀ ਕੈਪੀਟਲਸ ਵਿਚਾਲੇ ਆਈ. ਪੀ. ਐੱਲ. 2022 ਦਾ 15ਵਾਂ ਮੈਚ ਮੁੰਬਈ ਦੇ ਡਾ. ਡੀ. ਵਾਈ. ਪਾਟਿਲ ਸਪੋਰਟਸ ਅਕਾਦਮੀ ਵਿਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਦਿੱਲੀ ਕੈਪੀਟਲਸ ਨੇ 2 ਮੈਚ ਖੇਡੇ ਹਨ, ਜਿਨ੍ਹਾਂ ’ਚੋਂ ਉਸ ਨੇ ਇਕ ਜਿੱਤਿਆ ਹੈ ਅਤੇ ਇਕ ਹਾਰਿਆ ਹੈ। ਦੂਜੇ ਪਾਸੇ ਲਖਨਊ ਦੀ ਟੀਮ ਨੇ ਤਿੰਨ ’ਚੋਂ ਦੋ ਮੈਚ ਜਿੱਤੇ ਹਨ। ਅੰਕ ਸੂਚੀ ’ਚ ਦਿੱਲੀ 7ਵੇਂ, ਜਦਕਿ ਲਖਨਊ 5ਵੇਂ ਸਥਾਨ ’ਤੇ ਹੈ।
ਹੈੱਡ ਟੂ ਹੈੱਡ
ਲਖਨਊ ਦੀ ਟੀਮ ਨਵੀਂ ਹੈ ਅਤੇ ਪਹਿਲੀ ਵਾਰ ਆਈ. ਪੀ. ਐੱਲ. ਖੇਡ ਰਹੀ ਹੈ। ਅਜਿਹੀ ਹਾਲਤ ਵਿਚ ਦੋਵਾਂ ਟੀਮਾਂ ਵਿਚਾਲੇ ਕੋਈ ਮੈਚ ਨਹੀਂ ਖੇਡਿਆ ਗਿਆ ਹੈ।
ਪਿੱਚ ਰਿਪੋਰਟ
ਡੀ.ਵਾਈ. ਪਾਟਿਲ ਮੈਦਾਨ ’ਚ ਪਿੱਚ ਦੀ ਗੱਲ ਕਰੀਏ ਤਾਂ ਜੋ ਗੇਂਦਬਾਜ਼ਾਂ ਨੂੰ ਚੰਗਾ ਉਛਾਲ ਦਿੰਦੀ ਹੈ। ਅਸੀਂ ਅਜਿਹੇ ਮੈਚਾਂ ਦੀ ਉਮੀਦ ਕਰ ਸਕਦੇ ਹਾਂ, ਜਿੱਥੇ 160-170 ਦੇ ਨੇੜੇ-ਤੇੜੇ ਦਾ ਸਕੋਰ ਬਣ ਸਕਦਾ ਹੈ। ਕੁੱਲ ਮਿਲਾ ਕੇ ਇਹ ਇਕ ਅਜਿਹੀ ਸਤ੍ਹਾ ਹੈ, ਜਿਸ ’ਚ ਦੋਵਾਂ ਵਿਭਾਗਾਂ ਲਈ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਹੈ।
ਮੌਸਮ
57 ਫੀਸਦੀ ਹੁੰਮਸ ਅਤੇ 8 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਮੈਚ ਦੇ ਦਿਨ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਖੇਡ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਇਹ ਵੀ ਜਾਣੋ
ਵਿਚਾਲੇ ਦੇ ਓਵਰਾਂ (7-15) ’ਚ ਲਖਨਊ ਨੇ ਸਭ ਤੋਂ ਘੱਟ ਵਿਕਟਾਂ ਗੁਆਈਆਂ ਹਨ, ਜਦਕਿ ਇਸ ਪੜਾਅ ’ਚ ਉਨ੍ਹਾਂ ਦੀ ਸਕੋਰਿੰਗ ਦਰ ਸਿਰਫ਼ ਰਾਜਸਥਾਨ ਰਾਇਲਜ਼ ਤੋਂ ਘੱਟ ਹੈ।
ਡੇਵਿਡ ਵਾਰਨਰ ਦਾ ਆਈ.ਪੀ.ਐੱਲ. 2016 ਤੋਂ ਬਾਅਦ ਪਾਵਰਪਲੇਅ ’ਚ ਔਸਤ 76.89 ਹੈ, ਜੋ ਸਾਰੇ ਖਿਡਾਰੀਆਂ (ਘੱਟੋ-ਘੱਟ 10 ਪਾਰੀਆਂ) ’ਚ ਸਭ ਤੋਂ ਵੱਧ ਹੈ।
ਐਨਰਿਕ ਨੌਰਟਜੇ ਦੀ ਤਰ੍ਹਾਂ ਅਵੇਸ਼ ਖਾਨ ਇਕ ਅਜਿਹਾ ਗੇਂਦਬਾਜ਼ ਹੈ, ਜੋ ਹਰ ਪੜਾਅ ’ਤੇ ਗੇਂਦਬਾਜ਼ੀ ਕਰ ਸਕਦਾ ਹੈ। ਆਈ.ਪੀ.ਐੱਲ. 2021 ਦੇ ਬਾਅਦ ਤੋਂ ਉਸ ਨੇ ਪਾਵਰ ਪਲੇਅ ’ਚ 8, ਵਿਚਕਾਰਲੇ ਓਵਰਾਂ ’ਚ 7 ਅਤੇ ਡੈੱਥ ਓਵਰਾਂ ’ਚ 16 ਵਿਕਟਾਂ ਲਈਆਂ ਹਨ।
ਸੰਭਾਵਿਤ ਪਲੇਇੰਗ ਇਲੈਵਨ
ਲਖਨਊ ਸੁਪਰ ਜਾਇੰਟਸ : ਕੇ.ਐੱਲ. ਰਾਹੁਲ (ਕਪਤਾਨ), ਕਵਿੰਟਨ ਡੀਕਾਕ (ਵਿਕਟਕੀਪਰ), ਮਨੀਸ਼ ਪਾਂਡੇ, ਏਵਿਨ ਲੁਈਸ, ਦੀਪਕ ਹੁੱਡਾ, ਆਯੁਸ਼ ਬਡੋਨੀ, ਕਰੁਣਾਲ ਪੰਡਯਾ, ਜੇਸਨ ਹੋਲਡਰ, ਐਂਡਰਿਊ ਟਾਈ/ਦੁਸ਼ਮੰਥਾ ਚਮੀਰਾ, ਰਵੀ ਬਿਸ਼ਨੋਈ, ਅਵੇਸ਼ ਖਾਨ।
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਅ, ਡੇਵਿਡ ਵਾਰਨਰ, ਮਨਦੀਪ ਸਿੰਘ, ਰਿਸ਼ਭ ਪੰਤ (ਕਪਤਾਨ ਤੇ ਵਿਕਟਕੀਪਰ), ਲਲਿਤ ਯਾਦਵ, ਰੋਵਮੈਨ ਪਾਵੇਲ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਕੁਲਦੀਪ ਯਾਦਵ, ਐਨਰਿਕ ਨੌਰਟਜੇ, ਮੁਸਤਾਫਿਜ਼ੁਰ ਰਹਿਮਾਨ