ਹਾਰਦਿਕ ਪੰਡਯਾ ਨੇ ਮੰਗੇਤਰ ਨਤਾਸ਼ਾ ਨਾਲ ਸ਼ੇਅਰ ਕੀਤੀ ਲਵਲੀ ਤਸਵੀਰ, ਆਏ ਅਜਿਹੇ ਕੁਮੈਂਟਸ

1/24/2020 8:48:00 PM

ਜਲੰਧਰ— ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਹਾਲ ਹੀ 'ਚ ਆਪਣੀ ਘੜੀ ਤੇ ਲਗਭਗ 1 ਲੱਖ ਦੇ ਬੂਟਾਂ ਦੇ ਕਾਰਨ ਚਰਚਾਂ 'ਚ ਸਨ। ਇਕ ਵਾਰ ਫਿਰ ਤੋਂ ਆਪਣੀ ਮੰਗੇਤਰ ਨਤਾਸ਼ਾ ਸਟੈਨਕੋਵਿਕ ਦੀ ਵਜ੍ਹਾ ਇਕ ਸੋਸ਼ਲ ਮੀਡੀਆ 'ਚ ਛਾਏ ਹੋਏ ਹਨ। ਇਸ ਕਾਰਨ ਹਾਲ ਹੀ 'ਚ ਪੰਡਯਾ ਵਲੋਂ ਨਤਾਸ਼ਾ ਦੇ ਨਾਲ ਇਕ ਲਵਲੀ ਫੋਟੋ (ਤਸਵੀਰ) ਸ਼ੇਅਰ ਕਰਨਾ ਹੈ। ਪੰਡਯਾ ਤੇ ਨਤਾਸ਼ਾ ਨੇ ਇਕ ਜਨਵਰੀ 2020 ਨੂੰ ਮੰਗਣੀ ਕੀਤੀ ਸੀ।

 
 
 
 
 
 
 
 
 
 
 
 
 
 

❤️

A post shared by Hardik Pandya (@hardikpandya93) on Jan 24, 2020 at 12:29am PST

PunjabKesari
ਪੰਡਯਾ ਨੇ ਨਤਾਸ਼ਾ ਨੂੰ ਗਲੇ ਲਗਾਉਂਦੇ ਹੋਏ ਇਸ ਲਵਲੀ ਫੋਟੋ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਫੋਟੋ 'ਤੇ ਨਤਾਸ਼ਾ ਨੇ ਕੁਮੈਂਟ ਵੀ ਕੀਤਾ ਹੈ। ਨਾਲ ਹੀ ਪੰਡਯਾ ਤੇ ਨਤਾਸ਼ਾ ਦੀ ਇਸ ਤਸਵੀਰ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ ਤੇ ਕੁਝ ਹੀ ਘੰਟਿਆਂ 'ਚ 15 ਲੱਖ ਤੋਂ ਜ਼ਿਆਦਾ ਲੋਕ ਇਸ ਤਸਵੀਰ ਨੂੰ ਲਾਈਕ ਕਰ ਚੁੱਕੇ ਹਨ। ਹਜ਼ਾਰਾਂ ਲੋਕਾਂ ਨੇ ਇਸ ਫੋਟੋ 'ਤੇ ਕੁਮੈਂਟਸ ਕਰ ਆਪਣੀ ਰਾਏ ਵੀ ਦਿੱਤੀ। ਕੁਝ ਲੋਕਾਂ ਨੇ ਇਸ ਨੂੰ ਸੁਪਰ ਕਿਹਾ ਤੇ ਕੁਝ ਲੋਕਾਂ ਨੇ ਨਤਾਸ਼ਾ ਨੂੰ ਕੁਮੈਂਟਸ 'ਚ ਭਾਬੀ ਲਿਖਿਆ।

PunjabKesari
ਜ਼ਿਕਰਯੋਗ ਹੈ ਕਿ ਭਾਰਤੀ ਆਲਰਾਊਂਡਰ ਨੇ ਨਤਾਸ਼ਾ ਨਾਲ ਮੰਗਣੀ ਕਰ ਸਰਪ੍ਰਾਈਜ਼ ਦਿੱਤਾ ਸੀ। ਹਾਲਾਂਕਿ ਦੋਵਾਂ ਦੇ ਵਿਆਹ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਿੱਥੇ ਤਕ ਪੰਡਯਾ ਦੀ ਭਾਰਤੀ ਟੀਮ 'ਚ ਵਾਪਸੀ ਦੀ ਗੱਲ ਹੈ ਤਾਂ ਫਿਲਹਾਲ ਉਹ ਨੈਸ਼ਨਲ ਕ੍ਰਿਕਟ ਅਕਾਦਮੀ 'ਚ ਰਾਹੁਲ ਦ੍ਰਾਵਿੜ ਤੇ ਉਸਦੀ ਟੀਮ ਦੀ ਨਿਗਰਾਨੀ 'ਚ ਟ੍ਰੇਨਿੰਗ ਕਰ ਰਿਹਾ ਹੈ ਤੇ ਫਿੱਟ ਹੋਣ ਦੀ ਕੋਸ਼ਿਸ਼ 'ਚ ਹਨ। ਰਿਪੋਰਟਸ ਅਨੁਸਾਰ ਨਿਊਜ਼ੀਲੈਂਡ ਦੌਰੇ ਤੋਂ ਬਾਅਦ ਪੰਡਯਾ ਦੀ ਵਾਪਸੀ ਦੀ ਸੰਭਾਵਨਾ ਹੈ।

PunjabKesari


Gurdeep Singh

Edited By Gurdeep Singh