2028 ਓਲੰਪਿਕ ਦੀ ਮੇਜ਼ਬਾਨੀ ਲਈ ਵੀ ਤਿਆਰ ਹੋ ਸਕਦੈ ਲਾਸ ਏਂਜਲਸ

06/09/2017 5:07:00 AM

ਲਾਸ ਏਂਜਲਸ— ਓਲੰਪਿਕ-2024 ਲਾਸ ਏਂਜਲਸ ਵਿਚ ਲਿਆਉਣ ਦੀ ਬੋਲੀ ਦੇ ਮੁਖੀ ਕੇ. ਸੀ. ਵਾਸਰਮੈਨ ਨੇ ਕਿਹਾ ਹੈ ਕਿ ਐੱਲ. ਏ. 2024 ਕਦੇ ਵੀ ਸਿਰਫ ਲਾਸ ਏਂਜਲਸ ਜਾਂ 2024 ਵਿਚ ਨਹੀਂ ਜੁੜਿਆ ਹੈ, ਜਿਹੜਾ ਇਸਦਾ ਸੰਕੇਤ ਹੈ ਕਿ ਸ਼ਹਿਰ 2028 ਓਲੰਪਿਕ ਦੀ ਮੇਜ਼ਬਾਨੀ ਦਾ ਇੱਛੁਕ ਹੋ ਸਕਦਾ ਹੈ ਤੇ ਪੈਰਿਸ ਨੂੰ 2024 ਖੇਡਾਂ ਦੀ ਮੇਜ਼ਬਾਨੀ ਕਰਨ ਦੇ ਸਕਦਾ ਹੈ।
'ਸੇਵਾ ਕਰਨ ਦਾ ਇਕ ਮੌਕਾ' ਸਿਰਲੇਖ ਨਾਲ ਕੱਲ ਜਾਰੀ ਬਿਆਨ ਵਿਚ ਵਾਸਰਮੈਨ ਨੇ ਕਿਹਾ ਕਿ ਜਦੋਂ ਤੋਂ ਦੋਵੇਂ ਖੇਡਾਂ ਦੀ ਮੇਜ਼ਬਾਨੀ ਇਕੱਠੇ ਦੇਣ ਦਾ ਵਿਚਾਰ ਆਇਆ ਸੀ, ਤਾਂ ਲਾਸ ਏਂਜਲਸ ਕੌਮਾਂਤਰੀ ਓਲੰਪਿਕ ਪ੍ਰੀਸ਼ਦ ਨੂੰ 2024 ਜਾਂ ਫਿਰ ਕੁਝ ਨਵੇਂ ਵਰਗਾ ਅਲਟੀਮੇਟਮ ਦੇਣ ਤੋਂ ਬਚਿਆ ਸੀ।


Related News