ਆਇਰਲੈਂਡ ਨਾਲ ਇੰਗਲੈਂਡ ਦੇ ਇਤਿਹਾਸਕ ਟੈਸਟ ਦੀ ਮੇਜ਼ਬਾਨੀ ਕਰੇਗਾ ਲਾਰਡਸ
Thursday, Jul 19, 2018 - 11:17 PM (IST)

ਲੰਡਨ : ਆਇਰਲੈਂਡ ਖਿਲਾਫ ਇੰਗਲੈਂਡ ਦਾ ਪਹਿਲਾ ਇਤਿਹਾਸਕ ਟੈਸਟ ਅਗਲੇ ਸਾਲ ਜੁਲਾਈ 'ਚ ਕ੍ਰਿਕਟ ਦਾ ਮੱਕਾ ਕਹੇ ਜਾਣੇ ਵਾਲੇ ਲਾਰਡਸ 'ਚ ਖੇਡਿਆ ਜਾਵੇਗਾ। ਆਇਰਲੈਂਡ ਨੇ ਪਾਕਿਸਤਾਨ ਖਿਲਾਫ ਮਈ 'ਚ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਸੀ ਅਤੇ ਹੁਣ 2019 'ਚ ਉਹ ਲੰਡਨ 'ਚ ਇੰਗਲੈਂਡ ਖਿਲਾਫ 24 ਤੋਂ 27 ਜੁਲਾਈ ਤੱਕ ਚਾਰ ਦਿਨਾ ਮੈਚ ਖੇਡੇਗਾ। ਟੈਸਟ ਕ੍ਰਿਕਟ 'ਚ ਦੋਵੇਂ ਸਥਾਨੀ ਵਿਰੋਧੀਆਂ ਵਿਚਾਲੇ ਇਹ ਪਹਿਲਾ ਮੁਕਾਬਲਾ ਹੋਵੇਗਾ। ਇਸਦੇ ਬਾਅਦ ਇਕ ਅਗਸਤ ਤੋਂ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਐਸ਼ੇਜ਼ ਸੀਰੀਜ਼ ਖੇਡੀ ਜਾਵੇਗੀ। ਈ. ਸੀ. ਬੀ. ਦੇ ਮੁੱਖ ਕਾਰਜਕਾਰੀ ਟਾਮ ਹੈਰੀਸਨ ਨੇ ਕਿਹਾ, ਅਸੀਂ ਕ੍ਰਿਕਟ ਆਇਰਲੈਂਡ ਨੂੰ ਪੂਰੀ ਮੈਂਬਰਸ਼ਿਪ ਦੇਣ ਦੇ ਆਈ. ਸੀ. ਸੀ. ਦੇ ਨਾਲ ਹਾਂ। ਅਗਲੇ ਸਾਲ ਉਸਦੇ ਖਿਲਾਫ ਸਾਡਾ ਪਹਿਲਾ ਟੈਸਟ ਆਇਰਲੈਂਡ ਕ੍ਰਿਕਟ ਪ੍ਰਸ਼ੰਸਕਾਂ ਕੋਲ ਇਸ ਇਤਿਹਾਸਕ ਮੈਚ ਕਾਰਨ ਜਸ਼ਨ ਮਨਾਉਣ ਦਾ ਮੌਕਾ ਹੋਵੇਗਾ।