ਲਗਦਾ ਸੀ ਭਾਰਤੀ ਟੀਮ ''ਚ ਵਾਪਸੀ ਨਹੀਂ ਕਰ ਸਕਾਂਗਾ : ਚਿੰਗਲੇਨਸਾਨਾ

01/16/2020 1:22:34 AM

ਭੁਵਨੇਸ਼ਵਰ— ਗਿੱਟੇ ਦੀ ਸੱਟ ਕਾਰਣ ਪਿਛਲੇ 1 ਸਾਲ ਤੋਂ ਭਾਰਤੀ ਹਾਕੀ ਟੀਮ 'ਚੋਂ ਬਾਹਰ ਮਿਡਫੀਲਡਰ ਚਿੰਗਲੇਨਸਾਨਾ ਸਿੰਘ ਨੇ ਕਿਹਾ ਕਿ ਉਸ ਨੂੰ ਵਾਪਸੀ ਦੀ ਸੰਭਾਵਨਾ ਨਹੀਂ ਦਿਸ ਰਹੀ ਸੀ। ਮਣੀਪੁਰ ਦੇ ਇਸ ਖਿਡਾਰੀ ਨੂੰ 9ਵੀਂ ਸੀਨੀਅਰ ਰਾਸ਼ਟਰੀ ਪੁਰਸ਼ ਹਾਕੀ ਚੈਂਪੀਅਨਸ਼ਿਪ ਦੌਰਾਨ ਗਿੱਟੇ 'ਤੇ ਸੱਟ ਲੱਗੀ ਸੀ। ਆਖਰੀ ਵਾਰ ਪੁਰਸ਼ ਵਿਸ਼ਵ ਕੱਪ 2018 ਵਿਚ ਭਾਰਤ ਲਈ ਖੇਡਣ ਵਾਲੇ ਚਿੰਗਲੇਨਸਾਨਾ ਨੇ ਕਿਹਾ ਕਿ ਇਹ ਮੇਰੇ ਲਈ ਮੁਸ਼ਕਿਲ ਦੌਰ ਸੀ। ਮੈਂ ਆਪਣੇ ਸਰੀਰ ਦੇ ਹੇਠਲੇ ਹਿੱਸੇ ਦਾ ਇਸਤੇਮਾਲ ਨਹੀਂ ਕਰ ਪਾ ਰਿਹਾ ਸੀ, ਜਿਸ ਨਾਲ 5-6 ਕਿਲੋ ਵਜ਼ਨ ਵਧ ਗਿਆ। ਮੈਨੂੰ ਨਹੀਂ ਲੱਗਦਾ ਸੀ ਕਿ ਹੁਣ ਭਾਰਤੀ ਟੀਮ ਵਿਚ ਵਾਪਸੀ ਕਰ ਸਕਾਂਗਾ।
ਐੱਫ. ਆਈ. ਐੱਚ. ਹਾਕੀ ਲੀਗ ਵਿਚ ਭਾਰਤ ਲਈ ਖੇਡਣ ਜਾ ਰਹੇ ਇਸ ਖਿਡਾਰੀ ਨੂੰ ਕਿਹਾ ਕਿ ਮੈਂ 8 ਮਹੀਨੇ ਹਾਕੀ ਨਹੀਂ ਖੇਡੀ ਪਰ ਉਮੀਦ ਨਹੀਂ ਛੱਡੀ। ਇਸ ਦੌਰਾਨ ਮੈਂ ਆਪਣੀ ਫਿੱਟਨੈੱਸ 'ਤੇ ਪੂਰਾ ਧਿਆਨ ਬਣਾ ਕੇ ਰੱਖਿਆ ਅਤੇ ਸਾਡੇ ਵਿਗਿਆਨਕ ਸਲਾਹਕਾਰ ਰਾਬਿਨ ਅਕੇਰਲ ਦੇ ਦਿੱਤੇ ਪ੍ਰੋਗਰਾਮ ਮੁਤਾਬਕ ਚੱਲਿਆ।


Gurdeep Singh

Content Editor

Related News